PM Modi announce free ration to 80 crore people: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ ‘ਚ ਅੱਜ ਦੇਸ਼ ਨੂੰ ਨੌਵੀਂ ਵਾਰ ਸੰਬੋਧਿਤ ਕੀਤਾ।ਇਸ ਦੌਰਾਨ ਉਨਾਂ੍ਹ ਨੇ ਗਰੀਬ ਜਨਤਾ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਹੁਣ ਨਵੰਬਰ ਤੱਕ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫਤ ਅਨਾਜ ਦਿੱਤਾ ਜਾਵੇਗਾ।ਪੀਅੇੱਮ ਮੋਦੀ ਨੇ ਕਿਹਾ ਕਿ, ”ਅੱਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੁਣ ਦੀਵਾਲੀ ਤੱਕ ਅੱਗੇ ਵਧਾਇਆ ਜਾਵੇਗਾ।
ਮਹਾਮਾਰੀ ਦੇ ਇਸ ਸਮੇਂ ‘ਚ ਸਰਕਾਰ ਗਰੀਬ ਦੀ ਹਰ ਲੋੜ ਦੇ ਨਾਲ, ਉਸਦਾ ਸਾਥੀ ਬਣ ਕੇ ਖੜੀ ਹੈ, ਭਾਵ ਨਵੰਬਰ ਤੱਕ 80 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਹਰ ਮਹੀਨੇ ਤੈਅ ਮਾਤਰਾ ‘ਚ ਮੁਫਤ ਅਨਾਜ ਉਪਲਬਧ ਹੋਵੇਗਾ।ਪੀਐੱਮ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਕਾਰਨ ਲਾਕਡਾਊਨ ਲਗਾਉਣਾ ਪਿਆ ਸੀ ਤਾਂ ਪ੍ਰਧਾਨ ਮੰਤਰੀ ਕਲਿਆਣ ਅੰਨ ਯੋਜਨਾ ਤਹਿਤ 8 ਮਹੀਨੇ ਤੱਕ 80 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਮੁਫਤ ਰਾਸ਼ਨ ਦੀ ਵਿਵਸਥਾ ਕੀਤੀ ਗਈ ਸੀ।
ਪੀਐੱਮ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਵੀ ਮਈ ਅਤੇ ਜੂਨ ਲਈ ਇਸ ਯੋਜਨਾ ਦਾ ਵਿਸਤਾਰ ਕੀਤਾ ਗਿਆ ਸੀ।ਉਨਾਂ੍ਹ ਨੇ ਕਿ ਹੁਣ ਇਸੇ ਦੀਵਾਲੀ ਤੱਕ ਅੱਗੇ ਵਧਾਇਆ ਜਾਵੇਗਾ।ਪੀਐੱਮ ਮੋਦੀ ਨੇ ਕਿਹਾ ਕਿ ਮਹਾਮਾਰੀ ਦੇ ਇਸ ਸਮੇਂ ‘ਚ ਸਰਕਾਰ ਹਰ ਗਰੀਬ ਦੇ ਨਾਲ ਉਸਦਾ ਸਾਥੀ ਬਣ ਕੇ ਖੜੀ ਹੈ।ਉਨਾਂ੍ਹ ਨੇ ਕਿਹਾ ਕਿ ਨਵੰਬਰ ਤੱਕ 80 ਕਰੋੜ ਤੋਂ ਜਿਆਦਾ ਲੋਕਾਂ ਨੂੰ ਤੈਅ ਮਾਤਰਾ ‘ਚ ਮੁਫਤ ਅਨਾਜ ਮਿਲੇਗਾ।ਉਨਾਂ੍ਹ ਨੇ ਕਿਹਾ ਕਿ ਇਸਦਾ ਮਕਸਦ ਇਹ ਹੈ ਕਿ ਕਿਸੇ ਵੀ ਗਰੀਬ ਨੂੰ ਭੁੱਖਾ ਨਾ ਸੌਣਾ ਪਵੇ।
ਇਹ ਵੀ ਪੜੋ:ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ