Woman healthy food: ਔਰਤਾਂ ਘਰ ਅਤੇ ਦਫਤਰ ਨੂੰ ਸੰਭਾਲਣ ‘ਚ ਖ਼ੁਦ ਨੂੰ ਇੰਨਾ ਬਿਜ਼ੀ ਕਰ ਲੈਂਦੀਆਂ ਹਨ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ। ਇਸ ਦੇ ਕਾਰਨ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇ ਡਾਇਟ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰਫੂਡਜ਼ ਦੇ ਬਾਰੇ ਦੱਸਾਂਗੇ ਜਿੰਨਾ ਨੂੰ ਤੁਸੀਂ ਡਾਇਟ ‘ਚ ਸ਼ਾਮਲ ਕਰਕੇ ਤੁਸੀਂ ਨਾ ਸਿਰਫ ਬਿਮਾਰੀਆਂ ਤੋਂ ਬਚ ਸਕਦੇ ਹੋ ਬਲਕਿ ਐਂਰਜੈਟਿਕ ਵੀ ਰਹਿ ਸਕਦੇ ਹੋ।
ਬੀਨਜ਼: ਜ਼ਿਆਦਾ ਕੁੱਝ ਨਹੀਂ ਤਾਂ ਆਪਣੀ ਡਾਇਟ ‘ਚ ਸਿਰਫ ਰਾਜਮਾ, ਫਲੀਆਂ ਜਿਹੀ ਬੀਨਜ਼ ਸ਼ਾਮਿਲ ਕਰੋ। ਇਸ ‘ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਖੋਜ ਅਨੁਸਾਰ ਇਸ ਨਾਲ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਬਲੂਬੇਰੀ, ਸਟ੍ਰਾਬੇਰੀ, ਰਸਬੇਰੀ ਅਤੇ ਕ੍ਰੈਨਬੇਰੀ ‘ਚ ਐਂਟੀਆਕਸੀਡੈਂਟਸ, ਫੋਲਿਕ ਐਸਿਡ, ਵਿਟਾਮਿਨ ਸੀ, ਐਂਥੋਸਾਇਨਿਨ ਹੁੰਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਆਪਣੀ ਡਾਇਟ ‘ਚ 1 ਬਾਊਲ ਬੇਰੀਜ਼ ਜ਼ਰੂਰ ਲਓ।
ਨਾਨ ਵੈੱਜ: ਜੇ ਤੁਸੀਂ ਮਾਸਾਹਾਰੀ ਹੋ ਤਾਂ 2 ਹਫ਼ਤੇ ‘ਚ ਘੱਟੋ-ਘੱਟ ਇੱਕ ਮੀਟ, ਮੱਛੀ, ਚਿਕਨ ਦਾ ਸੇਵਨ ਕਰੋ। ਇਸ ਤੋਂ ਇਲਾਵਾ ਰੋਜ਼ਾਨਾ 1 ਆਂਡਾ ਜ਼ਰੂਰ ਖਾਓ। ਇਸ ਨਾਲ ਸਰੀਰ ਨੂੰ ਪ੍ਰੋਟੀਨ ਮਿਲੇਗਾ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚੇ ਰਹੋਗੇ।
ਸੋਇਆਬੀਨ: ਪ੍ਰੋਟੀਨ, ਆਇਰਨ, ਕੈਲਸ਼ੀਅਮ, ਫੋਲੇਟ ਅਤੇ ਵਿਟਾਮਿਨ ਬੀ ਨਾਲ ਭਰਪੂਰ ਸੋਇਆਬੀਨ ਸਰੀਰ ਨੂੰ ਤਾਕਤ ਦਿੰਦੇ ਹਨ। ਜੇ ਤੁਸੀਂ ਚਾਹੋ ਤਾਂ ਡਾਇਟ ‘ਚ ਇਸ ਨਾਲ ਬਣੇ ਪ੍ਰੋਡਕਟਸ ਸੋਇਆ ਮਿਲਕ, ਟੋਫੂ ਆਦਿ ਖਾ ਸਕਦੇ ਹੋ। ਡਾਇਟ ‘ਚ ਹਰ ਤਰ੍ਹਾਂ ਦੇ ਡ੍ਰਾਈ ਫਰੂਟਸ ਜਿਵੇਂ ਬਦਾਮ, ਅਖਰੋਟ, ਕਿਸ਼ਮਿਸ਼, ਕਾਜੂ, ਅੰਜੀਰ ਆਦਿ ਦਾ ਸੇਵਨ ਕਰੋ। ਇਹ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਾਕਤ ਦਿੰਦਾ ਹੈ। ਅਜਿਹੇ ‘ਚ ਰੋਜ਼ਾਨਾ 1 ਮੁੱਠੀ ਭਰ ਨਟਸ ਜ਼ਰੂਰ ਖਾਓ। ਇਸ ਦੇ ਨਾਲ ਹੀ ਸਵੇਰੇ 2-3 ਭਿੱਜੇ ਹੋਏ ਬਦਾਮ ਵੀ ਖਾਓ।