6 year old dies lack of drinking water: ਸਭ ਤੋਂ ਵੱਡਾ ਲੋਕਤੰਤਰ ਭਾਰਤ ਦੁਨੀਆ ਦੇ ਆਧੁਨਿਕ ਦੇਸ਼ਾਂ ਦੇ ਨਾਲ ਵਿਕਾਸ ਦੀ ਦੌੜ ਲਗਾ ਰਿਹਾ ਹੈ।ਆਧੁਨਿਕਤਾ ਦੇ ਸਾਰੇ ਦਾਅਵਿਆਂ ਦੌਰਾਨ ਅਜੇ ਵੀ ਅਜਿਹੀਆਂ ਕੁਝ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਸ਼ਰਮ ਨਾਲ ਸਿਰ ਨੂੰ ਝੁਕਾਅ ਦਿੰਦੀ ਹੈ।ਰਾਜਸਥਾਨ ਦੇ ਜਾਲੌਰ ਜ਼ਿਲੇ ‘ਚ ਕੁਝ ਅਜਿਹਾ ਹੀ ਘਟਨਾ ਸਾਹਮਣੇ ਆਈ ਹੈ।ਜਿੱਥੇ ਤਪਦੀ ਧੁੱਪ ‘ਚ ਸਫਰ ਕਰ ਰਹੀ ਇੱਕ 6 ਸਾਲ ਦੀ ਬੱਚੀ ਦੀ ਪਾਣੀ ਨਾ ਮਿਲਣ ਨਾਲ ਮੌਤ ਹੋ ਗਈ, ਬੱਚੀ ਆਪਣੀ ਨਾਨੀ ਦੇ ਨਾਲ ਸੀ, ਉਹ ਵੀ ਬੇਹੋਸ਼ ਹੋ ਗਈ ਸੀ।ਇਹ ਮਾਮਲਾ ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਰਾਨੀਵਾੜਾ ਇਲਾਕੇ ਦਾ ਹੈ।
ਜਿੱਥੇ ਐਤਵਾਰ ਨੂੰ ਰੇਤਲੇ ਟਿੱਲਿਆਂ ‘ਚ ਇੱਕ ਬੱਚੀ ਦੀ ਮੌਤ ਹੋ ਗਈ।ਬੱਚੀ ਆਪਣੀ ਨਾਨੀ ਦੇ ਨਾਲ ਸੀ, ਇੱਥੇ 45 ਡਿਗਰੀ ਦਾ ਤਾਪਮਾਨ ਸੀ ਅਤੇ ਗਰਮ ਟਿੱਲਿਆਂ ‘ਤੇ ਸਫਰ ਕਰ ਰਹੀਆਂ ਸਨ।ਜਦੋਂ ਪਿੰਡ ਵਾਸੀਆਂ ਨੂੰ ਇਨ੍ਹਾਂ ਦਾ ਪਤਾ ਲੱਗਾ ਤਾਂ ਉਨਾਂ੍ਹ ਨੇ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਮੌਕੇ ‘ਤੇ ਪਹੁੰਚੀ, ਬਜ਼ੁਰਗ ਨੂੰ ਪਾਣੀ ਪਿਆਇਆ ਅਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ।
ਦੂਜੇ ਪਾਸੇ ਮਾਸੂਮ ਦੀ ਲਾਸ਼ ਨੂੰ ਵੀ ਹਸਪਤਾਲ ਲਿਜਾਇਆ ਗਿਆ, ਉਥੇ ਉਸਦਾ ਪੋਸਟਮਾਰਟਮ ਹੋਇਆ ਅਤੇ ਮੌਤ ਦਾ ਕਾਰਨ ਪਾਣੀ ਨਾ ਮਿਲਣ ਹੀ ਨਿਕਲਿਆ।ਦੱਸਿਆ ਜਾ ਰਿਹਾ ਹੈ ਕਿ 60 ਸਾਲ ਦੀ ਸੁਖੀ ਦੇਵੀ ਆਪਣੀ ਪੋਤੀ ਅੰਜ਼ਲੀ ਦੇ ਨਾਲ ਸਿਰੋਹੀ ਦੇ ਕੋਲ ਰਾਇਪੁਰ ਤੋਂ ਦੁਪਹਿਰ ‘ਚ ਰਾਨੀਵਾੜਾ ਖੇਤਰ ਦੇ ਡੂੰਗਰੀ ਸਥਿਤ ਆਪਣੇ ਘਰ ਆ ਰਹੀ ਸੀ।ਕੋਰੋਨਾ ਕਾਲ ਦੇ ਚਲਦਿਆਂ ਵਾਹਨਾਂ ਦੀ ਆਵਾਜਾਈ ਬੰਦ ਹੋਣ ਨਾਲ ਉਨਾਂ ਨੂੰ ਕੋਈ ਸਾਧਨ ਨਹੀਂ ਮਿਲਿਆ।
ਇਹ ਵੀ ਪੜੋ:ਦਿੱਲੀ ਨੂੰ ਮਿਲੀ ਕੋਵੈਕਸਿਨ ਦੀ 40 ਹਜ਼ਾਰ ਡੋਜ਼, ਨੌਜਵਾਨਾਂ ਦਾ ਵੈਕਸੀਨੇਸ਼ਨ ਹੋਇਆ ਫਿਰ ਸ਼ੁਰੂ
ਇਸ ‘ਤੇ ਉਹ ਆਪਣੀ ਪੋਤੀ ਦੇ ਨਾਲ ਪੈਦਲ ਹੀ ਆਪਣੇ ਪਿੰਡ ਚੱਲ ਪਈਆਂ।ਕਰੀਬ 20 ਤੋਂ 25 ਕਿਲੋਮੀਟਰ ਦਾ ਸਫਰ ਤੈਅ ਕਰਨ ਨਾਲ ਦੋਵੇਂ ਬੁਰੀ ਤਰ੍ਹਾਂ ਨਾਲ ਥੱਕ ਗਈਆਂ ਸਨ।ਇਸ ਦੌਰਾਨ ਰੇਤਲੇ ਧੋਰਾਂ ‘ਚ ਦੋਵੇਂ ਪਿਆਸੀਆਂ ਸਨ।ਪਾਣੀ ਨਾ ਮਿਲਣ ਨਾ ਰੋੜਾ ਪਿੰਡ ਦੇ ਕੋਲ ਜਿੱਥੇ ਮਾਸੂਮ ਅੰਜ਼ਲੀ ਦੀ ਮੌਤ ਹੋ ਗਈ ਅਤੇ ਸੁਖੀ ਦੇਵੀ ਬੇਹੋਸ਼ ਹੋ ਕੇ ਡਿੱਗ ਪਈ।
ਇਹ ਵੀ ਪੜੋ:ਵਿਆਹ ਦੀ ਉਮਰ ਲੰਘੀ ਜਾਂਦੀ ਦੇਖ ਜਵਾਨ ਕੁੜੀ ਨੇ ਲੋਕਾਂ ਦੀ ਕਚਹਿਰੀ ਚ ਘੜੀਸੇ ਮਾਪੇ, ਕਹਿੰਦੀ “ਮੈਨੂੰ ATM ਸਮਝ ਰੱਖਿਆ”