7 thousand and 80 kg wheat stolen: ਨਸ਼ੇ ਦੀ ਗੋਲੀਆਂ ਲੈਣ ਲਈ ਪੈਸੇ ਨਾ ਹੋਣ ‘ਤੇ 2 ਨੌਜਵਾਨ ਫਤਿਹਗੜ ਚੂੜੀਆਂ ਦੇ ਪਿੰਡ ਕੋਟ ਖਜ਼ਾਨਾ ਦੇ ਗੁਰਦੁਆਰਾ ਸਾਹਿਬ ਤੋਂ ਨਸ਼ੇੜੀ 2 ਵਾਰ ਕਣਕ ਚੋਰੀ ਕਰ ਚੁੱਕੇ ਸਨ।ਤੀਜੀ ਵਾਰ ਵੀ ਉਨਾਂ੍ਹ ਨੇ ਚੋਰੀ ਦੀ ਯੋਜਨਾ ਬਣਾਈ।
ਪਰ ਇਸ ਵਾਰ ਗੁਰਦੁਆਰਾ ਸਾਹਿਬ ‘ਚ ਕਣਕ ਚੋਰੀ ਕਰਨ ਦੇ ਮਨਸੂਬੇ ਨਾਲ ਆਏ ਦੋ ਨੌਜਵਾਨਾਂ ਨੂੰ ਸੇਵਾਦਾਰਾਂ ਨੇ ਅਤੇ ਪਿੰਡ ਵਾਸੀਆਂ ਨੇ ਪੁਲਿਸ ਦੇ ਹਵਾਲੇ ਕੀਤਾ।ਦੂਜੇ ਪਾਸੇ ਪੁਲਿਸ ਨੇ ਫੜੇ ਗਏ ਦੋਸ਼ੀ ਨੌਜਵਾਨ ਅਤੇ ਉਸਦੇ ਸਾਥੀ ਦੇ ਵਿਰੁੱਧ ਚੋਰੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਮਾਮਲਾ ਦਰਜ ਕੀਤਾ ਹੈ।
ਥਾਣਾ ਫਤਿਹਗੜ ਚੂੜੀਆਂ ਦੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਅਤੇ ਸਾਬੀ ਦੇ ਵਿਰੁੱਧ ਧਾਰਾ 380,454, 295, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ।ਸਾਬੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਿਵਾਸੀ ਕੋਟ ਖਜ਼ਾਨਾ ਨੇ ਪੁਲਿਸ ਨੂੰ ਦਿੱਤੀ ਸੀ ਅਤੇ ਹਾਲ ‘ਚ ਲੱਗਾ ਸੀਸੀਟੀਵੀ ਕੈਮਰਾ ਗਾਇਬ ਸੀ।ਚੈੱਕ ਕਰਨ ‘ਤੇ ਪਤਾ ਲੱਗਾ ਕਿ ਸੰਗਤ ਦੀ ਗੁਰਦੁਆਰਾ ਸਾਹਿਬ ‘ਚ ਚੜਾਈ ਗਈ 80 ਕਿਲੋ ਕਣਕ ਅਤੇ ਗੋਲਕ ‘ਚੋਂ 7 ਹਜ਼ਾਰ ਰੁਪਏ ਚੋਰੀ ਸਨ।
ਦੂਜਾ ਸੀਸੀਟੀਵੀ ਕੈਮਰਾ ਚੈੱਕ ਕਰਨ ‘ਤੇ ਦੇਖਿਆ ਤਾਂ ਇੱਕ ਨੌਜਵਾਨ ਚੱਪਲਾਂ ਸਮੇਤ ਖਿੜਕੀ ‘ਚੋਂ ਗੁਰਦੁਆਰਾ ਸਾਹਿਬ ‘ਚ ਆ ਕੇ ਚੋਰੀ ਕਰਦਾ ਨਜ਼ਰ ਆਇਆ।ਉਹ ਉਸ ‘ਤੇ ਨਜ਼ਰ ਰੱਖਣ ਲੱਗੇ।ਜਦੋਂ ਉਹ ਅਗਲੇ ਦਿਨ ਫਿਰ ਖਿੜਕੀ ਰਾਹੀਂ ਚੋਰੀ ਕਰਨ ਆਇਆ ਤਾਂ ਉਨਾਂ੍ਹ ਨੇ ਉਸ ਨੂੰ ਫੜ ਲਿਆ।ਦੋਸ਼ੀ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਉਰਫ ਗੋਲੂ ਨਿਵਾਸੀ ਕੰਡੀਲਾ ਵਜੋਂ ਹੋਈ ਹੈ,ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਕਿ ਪਿੰਡ ਕੋਟ ਖਜ਼ਾਨਾ ਦੇ ਸਾਬੀ ਨੇ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜੋ:PM ਮੋਦੀ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਖੁਰਾਕਾਂ ਦਾ ਦਿੱਤਾ ਆਰਡਰ
ਦੋਸ਼ੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਸਨੇ ਸਾਬੀ ਨੂੰ ਕਿਹਾ ਸੀ ਕਿ ਉਹ ਨਸ਼ੇ ਦੀ ਗੋਲੀਆਂ ਦਿਵਾ ਦੇਵੇ, ਪਰ ਉਸ ਕੋਲ ਪੈਸੇ ਨਹੀਂ ਤਾਂ ਸਾਬੀ ਨੇ ਪਿੰਡ ਦੇ ਹੀ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਗੁਰਦੁਆਰਾ ਸਾਹਿਬ ‘ਚ ਸੰਗਤ ਕਣਕ ਦਾਨ ਕਰਦੀ ਹੈ, ਇਸ ਲਈ ਉਸਨੇ ਗਗਨਦੀਪ ਨੂੰ ਸਲਾਹ ਦਿੱਤੀ ਕਿ ਉਹ ਗੁਰਦੁਆਰਾ ਸਾਹਿਬ ਦੀ ਪਿਛਲੀ ਖਿੜਕੀ ਤੋਂ ਅੰਦਰ ਦਾਖਿਲ ਹੋਵੇ ਅਤੇ ਕਣਕ ਚੋਰੀ ਕੀਤੀ।ਪਹਿਲਾਂ ਵੀ ਇਕ ਵਾਰ ਉਹ ਕਣਕ ਚੋਰੀ ਕਰ ਚੁੱਕੇ ਹਨ।
ਇਹ ਵੀ ਪੜੋ:ਸੁਣੋਂ ਇਸ ਡਾਕਟਰ ਨੇ ਦੱਸੀ ਅਸਲੀਅਤ, ਕਿਉਂ ਵਧੇ PPE Kit ਦੇ ਰੇਟ, ਚੱਕ ਤੇ ਸਰਕਾਰ ਦੀਆਂ ਚਾਲਾਂ ਤੋਂ ਪਰਦੇ!