ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਵਿੱਚ ਆਮ ਤਬਾਦਲਿਆਂ ਉੱਤੇ ਪਾਬੰਦੀ ਵਧਾ ਦਿੱਤੀ ਹੈ। ਪਰਸੋਨਲ ਵਿਭਾਗ ਵੱਲੋਂ ਇਸ ਸਬੰਧ ਵਿੱਚ ਇਸ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਆਮ ਤਬਾਦਲੇ ‘ਤੇ ਪਾਬੰਦੀ ਜੋ 5 ਜੂਨ ਤੱਕ ਲਗਾਈ ਗਈ ਸੀ, ਨੂੰ 20 ਜੂਨ ਤੱਕ ਵਧਾ ਦਿੱਤਾ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਤਬਾਦਲਿਆਂ ਦੇ ਹੁਕਮਾਂ ਦੀ ਅਮਲ ਇਸ ਤਰੀਕ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਸੜਕਾਂ ‘ਤੇ ਪਹੁੰਚੀ ਕਾਂਗਰਸ ਦੀ ਲੜਾਈ, ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ’
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 30 ਅਪ੍ਰੈਲ ਨੂੰ ਸੂਬ ਦੇ ਵਿਭਾਗਾਂ/ ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਨੂੰ ਪਹਿਲਾਂ ਵਧਾ ਕੇ 31 ਮਈ ਅਤੇ ਫਿਰ 5 ਜੂਨ ਤੱਕ ਕੀਤਾ ਗਿਆ ਸੀ। ਪਰ ਇਸ ਫੈਸਲੇ ‘ਤੇ ਮੁੜ ਗੌਰ ਕਰਦੇ ਹੋਏ ਇਨ੍ਹਾਂ ਬਦਲੀਆਂ ‘ਤੇ ਰੋਕਾਂ ਨੂੰ ਹੁਣ 20 ਜੂਨ ਤੱਕ ਵਧਾ ਦਿੱਤਾ ਗਿਆ ਹੈ।