Fox Nut milk benefits: ਭਾਰ ਘਟਾਉਣ ਲਈ ਔਰਤਾਂ ਡਾਈਟਿੰਗ, ਹੈਵੀ ਕਸਰਤ ਆਦਿ ਦਾ ਸਹਾਰਾ ਲੈਂਦੀਆਂ ਹਨ। ਪਰ ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ। ਅਜਿਹੇ ‘ਚ ਆਪਣੀ ਡੇਲੀ ਡਾਇਟ ‘ਚ ਮਖਾਣੇ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਜੀ ਹਾਂ, ਮਖਾਣਾ ਭਾਰੀ ਮਾਤਰਾ ‘ਚ ਪੌਸ਼ਟਿਕ ਤੱਤ ਅਤੇ ਘੱਟ ਕੈਲੋਰੀ ਵਾਲਾ ਫ਼ੂਡ ਹੈ। ਅਜਿਹੇ ‘ਚ ਤੁਸੀਂ ਬਿਨ੍ਹਾਂ ਭੁੱਖੇ ਰਹੇ ਸੁਆਦ-ਸੁਆਦ ‘ਚ ਹੀ ਆਪਣਾ ਭਾਰ ਘਟਾ ਸਕਦੇ ਹੋ। ਉੱਥੇ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਮਖਾਣਾ ਭਾਰ ਘਟਾਉਣ ਦੇ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਦੂਰ ਰੱਖੇਗਾ। ਤਾਂ ਆਓ ਮਖ਼ਾਣੇ ਖਾਣ ਦਾ ਸਹੀ ਸਮਾਂ ਅਤੇ ਇਸਦੇ ਅਣਗਿਣਤ ਫਾਇਦੇ ਬਾਰੇ ਗੱਲ ਕਰੀਏ…
ਭਾਰ ਘਟਾਉਣ ‘ਚ ਲਾਭਕਾਰੀ: ਮਖਾਣੇ ‘ਚ ਕੈਲੋਰੀ ਘੱਟ ਹੁੰਦੀ ਹੈ। ਇਸਦੇ ਨਾਲ ਹੀ ਕੈਲਸ਼ੀਅਮ, ਆਇਰਨ, ਫਾਈਬਰ, ਮੈਂਗਨੀਜ, ਪੋਟਾਸ਼ੀਅਮ, ਜ਼ਿੰਕ, ਪ੍ਰੋਟੀਨ ਆਦਿ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਭੁੱਖ ਨੂੰ ਸ਼ਾਂਤ ਹੋਣ ਦੇ ਨਾਲ ਭਾਰ ਵਧਣ ਦਾ ਖ਼ਤਰਾ ਘੱਟ ਜਾਂਦਾ ਹੈ। ਅਜਿਹੇ ‘ਚ ਤੁਸੀਂ ਬਿਨ੍ਹਾਂ ਭੁੱਖੇ ਰਹੇ ਸੁਆਦ-ਸੁਆਦ ‘ਚ ਹੀ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਤੁਸੀਂ ਮਖਾਣੇ ਦਾ ਸੇਵਨ ਸਵੇਰੇ ਨਾਸ਼ਤੇ ਅਤੇ ਸ਼ਾਮ ਨੂੰ ਸਨੈਕਸ ਦੇ ਰੂਪ ‘ਚ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਭੁੱਖ ਲੱਗਣ ‘ਤੇ ਇਸ ਨੂੰ ਖਾਣਾ ਬੈਸਟ ਰਹੇਗਾ। ਤੁਸੀਂ ਇਸ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ। ਤੁਹਾਡੀ ਭੁੱਖ ਸ਼ਾਂਤ ਹੋਵੇਗੀ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।
ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ
- ਥੋੜ੍ਹੇ ਜਿਹੇ ਦੇਸੀ ਘਿਓ ‘ਚ ਤਲ ਕੇ ਨਮਕ ਮਿਲਾਕੇ ਖਾਓ।
- ਮਖਾਣਿਆਂ ਨੂੰ ਘਿਓ ਜਾਂ ਨਾਰੀਅਲ ਦੇ ਤੇਲ ‘ਚ ਭੁੰਨ ਕੇ ਇਸ ‘ਚ ਮੂੰਗਫਲੀ, ਸੇਂਦਾ ਨਮਕ ਅਤੇ ਹਲਕਾ ਚਾਟ ਮਸਾਲਾ ਮਿਲਾ ਕੇ ਖਾਧਾ ਜਾ ਸਕਦਾ ਹੈ।
- 4-5 ਮਖਾਣਿਆਂ ਨੂੰ ਦੁੱਧ ‘ਚ ਉਬਾਲੋ। ਫਿਰ ਇਸ ‘ਚ ਕੱਟੇ ਹੋਏ ਸੁੱਕੇ ਮੇਵੇ ਪਾ ਕੇ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ।
ਮਖਾਣੇ ਖਾਣ ਦੇ ਹੋਰ ਫਾਇਦੇ
ਦਿਲ ਰਹੇਗਾ ਤੰਦਰੁਸਤ: ਮਖਾਣਿਆਂ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਬਲੱਡ ਸਕੂਲੇਸ਼ਨ ਵਧੀਆ ਹੁੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਹ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਨੂੰ ਬਿਨਾਂ ਕਿਸੀ ਪ੍ਰੇਸ਼ਾਨੀ ਦੇ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹਨ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ: ਮਖਾਣਿਆਂ ‘ਚ ਸੋਡੀਅਮ ਦੀ ਘੱਟ ਮਾਤਰਾ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੋਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਬੀਪੀ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਨੀਂਦ ਆਉਣ ਦੀ ਸਮੱਸਿਆ ਖਤਮ ਹੋ ਜਾਦੀ ਹੈ ਕਿਉਂਕਿ ਇਸ ਨਾਲ ਤਣਾਅ ਦੂਰ ਕਰਦਾ ਹੈ। ਇਸ ਦਾ ਸੇਵਨ ਕਰਨ ਨ ਲੀਵਰ ਦੀ ਸਹੀ ਤਰ੍ਹਾਂ ਸਫ਼ਾਈ ਕਰਨ ‘ਚ ਮਦਦ ਮਿਲਦੀ ਹੈ। ਕਈ ਖੋਜਾਂ ਅਨੁਸਾਰ ਮਖਾਣੇ ਲੀਵਰ ਨੂੰ ਡੀਟੋਕਸ ਕਰਕੇ ਮੈਟਾਬੋਲਿਜ਼ਮ ਵਧਾਉਣ ਦਾ ਕੰਮ ਕਰਦਾ ਹੈ।
ਹੱਡੀਆਂ ਹੋਣਗੀਆਂ ਮਜ਼ਬੂਤ: ਕੈਲਸ਼ੀਅਮ ਨਾਲ ਭਰਪੂਰ ਮਖਾਣਿਆਂ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ ‘ਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤੀ ਦੇਣ ਦੇ ਨਾਲ ਸਰੀਰ ਦੇ ਦੂਜੇ ਹਿੱਸਿਆਂ ‘ਚ ਦਰਦ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਉੱਥੇ ਹੀ ਜੋੜਾਂ ਦੇ ਦਰਦ ਅਤੇ ਗਠੀਏ ਦੇ ਮਰੀਜ਼ਾਂ ਨੂੰ ਇਸ ਦੇ ਸੇਵਨ ਨਾਲ ਲਾਭ ਮਿਲੇਗਾ। ਮਖਾਣਿਆਂ ‘ਚ ਗਲਾਈਸੈਮਿਕ ਇੰਡੈਕਸ ਘੱਟ ਮਾਤਰਾ ‘ਚ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਅਤੇ ਸਰੀਰ ‘ਚ ਹਲਕਾ ਮਹਿਸੂਸ ਹੁੰਦਾ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ ਦੂਰ ਹੋ ਕੇ ਸਰੀਰ ਨੂੰ ਪੂਰੇ ਦਿਨ ਐਨਰਜ਼ੀ ਮਿਲਦੀ ਹੈ।