up cm yogi adityanath to meet pm modi: ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਪੀਐੱਮ ਰਿਹਾਇਸ਼ ‘ਤੇ ਹੋਈ ਇਹ ਬੈਠਕ ਕਰੀਬ 80 ਮਿੰਟ ਤੱਕ ਚੱਲੀ।ਇਸ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਮੋਦੀ ਨਾਲ ਮੁਲਾਕਾਤ ਤੋਂ ਬਾਅਦ ਯੋਗੀ ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਨਾਲ ਵੀ ਮੁਲਾਕਾਤ ਕਰਨ ਉਨਾਂ੍ਹ ਦੀ ਰਿਹਾਇਸ਼ ‘ਚ ਪਹੁੰਚੇ।ਯੋਗੀ ਅਤੇ ਨੱਡਾ ਵਿਚਾਲੇ ਮੁਲਾਕਾਤ ਵੀ ਸ਼ੁਰੂ ਹੋ ਚੁੱਕੀ ਹੈ।
ਮੁਲਾਕਾਤਾਂ ਦੇ ਇਸ ਦੌਰ ‘ਚ ਬੀਜੇਪੀ ਨੇਤਾਵਾਂ ਜਾਂ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਕੋਈ ਅਧਿਕਾਰਿਕ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ ਜਿਤਿਨ ਪ੍ਰਸਾਦ ਅਤੇ ਏਕੇ ਸ਼ਰਮਾ ਸਮੇਤ ਕੁਝ ਹੋਰ ਨੇਤਾਵਾਂ ਨੂੰ ਉੱਤਰ-ਪ੍ਰਦੇਸ਼ ਸਰਕਾਰ ‘ਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜੋ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਬੇਲਗਾਮ, ਅੱਜ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਪ੍ਰਦਰਸ਼ਨ ਕਰੇਗੀ ਕਾਂਗਰਸ
ਦੋਵਾਂ ਨੇਤਾਵਾਂ ਦੌਰਾਨ ਕਰੀਬ 90 ਮਿੰਟ ਤੱਕ ਮੁਲਾਕਾਤ ਹੋਈ।ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਟਵੀਟ ਕਰ ਕੇ ਕਿਹਾ, ”ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੀਂ ਦਿੱਲੀ ਦੇ ਸ਼ਿਸ਼ਟਾਚਾਰ ਭੇਂਟ ਕਰ ਕੇ ਉਨਾਂ੍ਹ ਦਾ ਮਾਰਗਦਰਸ਼ਨ ਪ੍ਰਾਪਤ ਕੀਤਾ।ਆਪਣਾ ਕੀਮਤੀ ਸਮਾਂ ਪ੍ਰਦਾਨ ਕਰਨ ਲਈ ਗ੍ਰਹਿ ਮੰਤਰੀ ਦਾ ਹਾਰਦਿਕ ਧੰਨਵਾਦ।ਉੱਤਰ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ‘ਚ ਮੁਲਾਕਾਤਾਂ ਦੇ ਇਸ ਦੌਰ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜੋ:ਚਾਂਪਾਂ ਵੇਚਣ ਵਾਲੀ ਨਵ ਵਿਆਹੀ ਪੰਜਾਬ ਦੀ ਇਹ ਧੀ ਬਣੇਗੀ ਮਹਿਲਾ ਕਮਿਸ਼ਨ ਦੀ ਅਗਲੀ ਚੇਅਰਮੈਨ ?