ਅੱਤਵਾਦੀਆਂ ਨੇ ਕਸ਼ਮੀਰ ਦੇ ਸੋਪੋਰ ਵਿੱਚ ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋਏ ਹਨ, ਜਦਕਿ ਇਸ ਤੋਂ ਇਲਾਵਾ ਦੋ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ, ਇਸ ਬਾਰੇ ਅਜੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਅੱਤਵਾਦੀਆਂ ਨੇ ਅੱਜ ਸੋਪੋਰ ਦੇ ਅਰਮਾਪੋਰਾ ਵਿੱਚ ਨਾਕੇ ਨੇੜੇ ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਉੱਤੇ ਹਮਲਾ ਕੀਤਾ ਹੈ। ਜਾਨ ਗਵਾਉਣ ਵਾਲਿਆਂ ‘ਚ 2 ਪੁਲਿਸ ਮੁਲਾਜ਼ਮ ਸ਼ਹੀਦ ਹੋਏ ਹਨ ਜਦਕਿ 2 ਹੋਰ ਨਾਗਰਿਕ ਜਿਨ੍ਹਾਂ ਦੀ ਮੌਤ ਹੋਈ ਉਹ ਸਬਜ਼ੀ ਵਿਕਰੇਤਾ ਸਨ। ਇਸ ਹਮਲੇ ਵਿੱਚ 3 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਡੀਜੀਪੀ ਦਿਲਬਾਗ ਸਿੰਘ ਨੇ ਇਸ ਹਮਲੇ ਪਿੱਛੇ ਲਸ਼ਕਰ ਦਾ ਹੱਥ ਦੱਸਿਆ ਹੈ। ਫਿਲਹਾਲ ਆਈਜੀ ਕਸ਼ਮੀਰ ਮੌਕੇ ‘ਤੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : Big Breaking : ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ, ਜਾਣੋ ਕਿੰਨਾ 20 ਸੀਟਾਂ ‘ਤੇ ਮੈਦਾਨ ‘ਚ ਉੱਤਰੇਗੀ BSP
ਇਸ ਅੱਤਵਾਦੀ ਹਮਲੇ ਵਿੱਚ 3 ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਇੱਕ ਨਾਗਰਿਕ ਵੀ ਜ਼ਖਮੀ ਹੋਇਆ ਹੈ। ਇਸ ਤਰ੍ਹਾਂ, ਹਮਲੇ ਵਿੱਚ 4 ਮੌਤਾਂ ਸਣੇ 3 ਲੋਕ ਜ਼ਖਮੀ ਹੋਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਅਚਾਨਕ ਸੁਰੱਖਿਆ ਬਲਾਂ ਦੀ ਸਾਂਝੀ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਦੇਖੋ : Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ