ਭਾਈ ਮਹੇਸ਼ਾ ਗੁਰੂ ਅਮਰਦਾਸ ਜੀ ਦਾ ਪਿਆਰਾ ਸਿੱਖ ਸੀ। ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਅਤੇ ਨਾਲ ਸ਼ਾਹੂਕਾਰੀ ਵੀ ਕਰਦਾ ਸੀ। ਉਸਦੀ ਗਿਣਤੀ ਧਨੀ ਲੋਕਾਂ ਵਿਚ ਹੁੰਦੀ ਸੀ। ਮਹੇਸ਼ੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਪਹੁੰਚ ਗਿਆ। ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁਦਾ ਹੋਵੇ, ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ। ਮਹੇਸ਼ਾ ਲੰਗਰੋਂ ਪ੍ਰਸ਼ਾਦ ਛਕ ਕੇ ਗੁਰੂ ਜੀ ਦੇ ਹਜ਼ੂਰ ਜਾ ਹਾਜ਼ਰ ਹੋਇਆ। ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਹੀ ਬੈਠ ਗਿਆ।
ਭਾਈ ਮਹੇਸ਼ੇ ਨੇ ਗੁਰੂ ਜੀ ਕੋਲੋਂ ਨਾਮ ਦੀ ਦਾਤ ਬਖਸ਼ਣ ਦੀ ਮੰਗ ਕੀਤੀ। ਅਜਿਹੀ ਮਿਹਰ ਕਰੋ ਕਿ ਮੇਰਾ ਅੱਗਾ ਸਵਰ ਜਾਇ। ਇਸ ਜੀਵਨ ਦੇ ਬਾਦ ਵਾਲਾ ਸਮਾਂ ਸੌਖਾ ਤੇ ਸੁਖ ਵਾਲਾ ਹੋਵੇ।” ਗੁਰੂ ਜੀ – ਨਾਮ ਦੀ ਕਮਾਈ ਬੜੀ ਔਖੀ ਹੈ। ਤੇਨੂੰ ਦੁਨੀਆਂ ਦੇ ਸੁਖ ਭੋਗਣ ਦੀ ਆਦਤ ਪਈ ਹੋਈ ਹੈ। ਇਸ ਰਾਹੇ ਚਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ। ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਹੈ। ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ। ਭਾਈ ਮਹੇਸ਼ਾ ਨੇ ਕਿਹਾ ਕਿ ਮੈਂ ਪੂਰਾ ਸੋਚ ਵਿਚਾਰ ਕਰ ਲਿਆ ਹੈ। ਆਪ ਜੀ ਮੇਰੇ ਉੱਤੇ ਮਿਹਰ ਕਰੋ, ਮੈਨੂੰ ਰੱਬ ਦੀ ਭਗਤੀ ਦੇ ਰਾਹੇ ਤੋਰੋ ਅਤੇ ਇਸ ਉੱਤੇ ਚਲਣ ਦਾ ਬਲ ਵੀ ਬਖਸ਼ੋ। ਗੁਰੂ ਜੀ ਨੇ ਕਿਹਾ “ਭਾਈ ਮਹੇਸ਼ੇ ਨਾਮ-ਧਨ ਮਿਲਣ ਬਾਦ ਦੁਨੀਆਂ ਵਾਲਾ ਆਮ ਧਨ ਤੈਥੋਂ ਖੁਸ ਗਿਆ ਤਾਂ ਦੁੱਖੀ ਤਾਂ ਨਾ ਹੋਵੇਂਗਾ?”
ਭਾਈ ਮਹੇਸ਼ਾ ਨੇ ਕਿਹਾ ਗੁਰੂ ਜੀ ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉ ਕਰਨਾ ਹੈ ? ਉਝ ਵੀ ਦੁਨੀਆਂ ਦਾ ਧਨ ਤਾਂ ਮੈਂ ਇਕ ਦਿਨ ਛੱਡਣਾ ਹੀ ਹੈ। ਜੇ ਉਹ ਧਨ ਪਹਿਲਾਂ ਮੈਨੂੰ ਛੱਡ ਜਾਉ ਤਾਂ ਕਿਹੜੀ ਵੱਡੀ ਗੱਲ ਹੈ ? ਆਪ ਮੈਨੂੰ ਦਰ ‘ਤੇ ਆਏ ਨੂੰ ਖਾਲੀ ਨਾ ਮੋੜੋ। ਮੇਰੀ ਝੋਲੀ ਸੱਚੇ ਨਾਮ ਧਨ ਨਾਲ ਭਰ ਦਿਓ। ਭਾਈ ਮਹੇਸ਼ੇ ਦਾ ਪੱਕਾ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ, ਪਿੱਠ ‘ਤੇ ਥਾਪੜਾ ਦਿੱਤਾ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਇਸਦੇ ਨਾਲ ਜਿਵੇਂ ਭਾਈ ਮਹੇਸ਼ੇ ਦੀ ਕਾਇਆਂ ਹੀ ਪਲਟ ਗਈ। ਉਸ ਦੇ ਰੋਮ-ਰੋਮ ਅੰਦਰ ਅਜਿਹਾ ਰਸ ਤੇ ਅਨੰਦ ਭਰ ਗਿਆ, ਜਿਹੋ ਜਿਹਾ ਅੱਗੇ ਉਸ ਨੇ ਕਦੇ ਨਹੀਂ ਮਾਣਿਆ ਸੀ। ਉਸ ਦੇ ਮਨ ਅੰਦਰ ਸ਼ਾਂਤੀ, ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਅਤੇ ਉਹ ਨਾਮ ਦਾ ਰਸੀਆ ਬਣ ਗਿਆ।
ਉਹ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਦੇ ਹੋਇ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ। ਕੁਝ ਸਮੇਂ ਬਾਦ ਚਿਰ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ। ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਦੁਨਿਆਵੀ ਧਨ ਜਾਣ ਲੱਗਾ ਅਤੇ ਗਰੀਬੀ ਸਤਾਉਣ ਲੱਗ ਪਈ। ਦਾਲ ਰੋਟੀ ਦਾ ਮਸਾਂ ਹੀ ਗੁਜ਼ਾਰਾ ਚਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਹੀਂ ਘਬਰਾਇਆ ਅਤੇ ਡੋਲਿਆ। ਸੁਲਤਾਨਪੁਰ ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਕਿ “ਵੇਖੋ, ਚੰਗੀ ਸਿੱਖੀ ਧਾਰੀ ਆ ਆਪਣੀ ਸਾਰੀ ਕਮਾਈ ਗੁਆ ਬੈਠਾ ਹੈ।” ਪਰ ਮਹੇਸ਼ੇ ਨੇ ਇਸ ਠੱਠੇ-ਮਖੌਲ ਭੋਰਾ ਵੀ ਪਰਵਾਹ ਨਾ ਕੀਤੀ। ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਅਤੇ ਆਪਣਾ ਕਾਰ-ਵਿਹਾਰ ਕਰਦਾ ਰਿਹਾ। ਗੁਰੂ ਜੀ ਮਹੇਸ਼ੇ ਦਾ ਸਿਦਕ ਅਤੇ ਭਰੋਸਾ ਵੇਖ ਕੇ ਬੜੇ ਪ੍ਰਸੰਨ ਹੋਏ। ਇਕ ਦਿਨ ਜਦ ਉਹ ਗੋਇੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਨ੍ਹਾਂ ਨੇ ਉਸ ਦੇ ਸਿਰ ਤੇ ਹੱਥ ਫੇਰਿਆ, ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ, “ਮਹੇਸ਼ਿਆ! ਤੂੰ ਆਪਣਾ ਬਚਨ ਪੂਰੀ ਤਰ੍ਹਾਂ ਨਿਬਾਹਿਆ ਹੈ, ਤੂੰ ਮਾਇਆ ਦੇ ਜਾਣ ‘ਤੇ ਉਦਾਸ ਅਤੇ ਦੁਖੀ ਨਹੀਂ ਹੋਇਆ। ਸਿੱਖੀ ਇਹੋ ਮੰਗ ਕਰਦੀ ਹੈ ਕਿ ਧਨ ਆਵੇ ਤਾਂ ਉਸ ਨੂੰ ਚੰਗੇ ਅਰਥ ਲਾਓ, ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ।
ਇਹ ਵੀ ਪੜ੍ਹੋ : ਮਾਪਿਆਂ ਦੇ ਜੀਵਨ ‘ਚ ਕਰੋ ਸੱਚੀ ਸੇਵਾ, ਬਾਅਦ ‘ਚ ਤਾਂ ਲੋਕ ਵਿਖਾਵਾ- ਬਾਬਾ ਨਾਨਕ ਦਾ ਪਿਤਰ ਭੋਜ ‘ਤੇ ਵਪਾਰੀ ਨੂੰ ਉਪਦੇਸ਼