ਸੂਬੇ ਵਿਚ ਕੋਰੋਨਾ ਦਾ ਪ੍ਰਕੋਪ ਘਟਦਾ ਨਜ਼ਰ ਆ ਰਿਹਾ ਹੈ। ਅੱਜ ਕੋਰੋਨਾ ਦੇ ਹਜ਼ਾਰ ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਅਤੇ 49 ਲੋਕਾਂ ਦੀ ਮੌਤ ਹੋ ਗਈ।
ਹੁਣ ਤੱਕ ਸੂਬੇ ‘ਚ 10051022 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਬੀਤੇ 24 ਘੰਟਿਆਂ ਦਰਮਿਆਨ 54153 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ‘ਚੋਂ 53837 ਦੇ ਟੈਸਟ ਕੀਤੇ ਗਏ। ਰਾਹਤ ਭਰੀ ਖਬਰ ਇਹ ਵੀ ਹੈ ਕਿ 559360 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਵੀ ਮਿਲ ਚੁੱਕੀ ਹੈ। 2567 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 191 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟੋਰੇਟ ‘ਚ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ : ਰਮਨ ਬਹਿਲ
1980 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ। ਅੰਮ੍ਰਿਤਸਰ ਤੋਂ 146, ਬਰਨਾਲੇ ਤੋਂ 22, ਬਠਿੰਡੇ ਤੋਂ 133, ਫਰੀਦਕੋਟ ਤੋਂ 81, ਫਾਜ਼ਿਲਕਾ ਤੋਂ 90, ਫਿਰੋਜ਼ਪੁਰ ਤੋਂ 122, ਫਤਿਹਗੜ੍ਹ ਸਾਹਿਬ ਤੋਂ 36, ਗੁਰਦਾਸਪੁਰ ਤੋਂ 76, ਹੁਸ਼ਿਆਰਪੁਰ ਤੋਂ 168, ਜਲੰਧਰ ਤੋਂ 167, ਕਪੂਰਥਲੇ ਤੋਂ 59, ਲੁਧਿਆਣੇ ਤੋਂ 225, ਮਾਨਸੇ ਤੋਂ 62, ਮੋਗੇ ਤੋਂ 23, ਮੁਕਤਸਰ ਤੋਂ 105, ਪਠਾਨਕੋਟ ਤੋਂ 57, ਪਟਿਆਲੇ ਤੋਂ 116, ਰੋਪੜ ਤੋਂ 36, ਸੰਗਰੂਰ ਤੋਂ 68, ਐੱਸ. ਏ. ਐੱਸ. ਨਗਰ ਤੋਂ 175, ਐੱਸ. ਬੀ. ਐੱਸ. ਨਗਰ ਤੋਂ 13 ਕੋਰੋਨਾ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।
ਅੰਮ੍ਰਿਤਸਰ ਤੋਂ 7, ਪਟਿਆਲੇ ਤੋਂ 5, ਜਲੰਧਰ, ਗੁਰਦਾਸਪੁਰ, ਮਾਨਸਾ ਤੋਂ 4-4, ਲੁਧਿਆਣੇ ਤੇ ਫਤਿਹਗੜ੍ਹ ਸਾਹਿਬ ਤੋਂ 3, ਬਠਿੰਡੇ, ਰੋਪੜ, ਸੰਗਰੂਰ, ਤਰਨਤਾਰਨ ਤੋਂ 2-2, ਬਰਨਾਲੇ, ਫਿਰੋਜ਼ਪੁਰ, ਪਠਾਨਕੋਟ ਤੋਂ 1-1 ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਵਿਡ-19 ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਕੀਤਾ ਪ੍ਰਭਾਵਿਤ