ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਿਓਨਾ ਚਾਨਾ ਦੀ ਮੌਤ ਬਾਰੇ ਮਿਜ਼ੋਰਮ ਦੇ ਸੀਐਮ ਜ਼ੋਰਮਥਾਂਗਾ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ।
ਚਾਨਾ ਦੇ ਪਰਿਵਾਰ ਵਿੱਚ 38 ਪਤਨੀਆਂ ਅਤੇ 89 ਬੱਚੇ ਹਨ। ਇੰਨਾ ਲੰਬਾ ਪਰਿਵਾਰ ਹੋਣ ਕਾਰਨ ਉਹ ਮਿਜ਼ੋਰਮ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸੀ। ਮਿਜ਼ੋਰਮ ਦੇ ਸੀ.ਐੱਮ. ਨੇ ਟਵੀਟ ਕਰਦਿਆਂ ਲਿਖਿਆ, “ਮਿਜ਼ੋਰਮ ਅਤੇ ਬਕਟਵੰਗ ਤਲੰਗਨੁਮ ਵਿੱਚ ਉਨ੍ਹਾਂ ਦਾ ਪਿੰਡ, ਪਰਿਵਾਰ ਕਾਰਨ ਰਾਜ ਵਿੱਚ ਸੈਲਾਨੀਆਂ ਦਾ ਵੱਡਾ ਖਿੱਚ ਦਾ ਕੇਂਦਰ ਬਣ ਗਿਆ ਸੀ ।”
ਜਿਓਨਾ ਦੇ ਪਰਿਵਾਰ ਦੀਆਂ ਮਹਿਲਾਵਾਂ ਖੇਤੀ ਕਰਦੀਆਂ ਹਨ ਅਤੇ ਘਰ ਚਲਾਉਣ ਵਿੱਚ ਯੋਗਦਾਨ ਦਿੰਦੀ ਹੈ। ਜਿਓਨਾ ਦੀ ਸਭ ਤੋਂ ਵੱਡੀ ਪਤਨੀ ਮੁਖੀ ਦੀ ਭੂਮਿਕਾ ਅਦਾ ਕਰਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਦੇ ਕੰਮ ਦੀ ਵੰਡ ‘ਤੇ ਨਜ਼ਰ ਵੀ ਰੱਖਦੀ ਹੈ।
ਜਿਓਨਾ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ । ਦੱਸਿਆ ਜਾਂਦਾ ਹੈ ਕਿ ਜਿਓਨਾ ਆਪਣੇ ਬੇਟਿਆਂ ਨਾਲ ਤਰਖਾਣ ਦਾ ਕੰਮ ਕਰਦੇ ਸੀ। ਉਨ੍ਹਾਂ ਦਾ ਪਰਿਵਾਰ ਮਿਜ਼ੋਰਮ ਵਿੱਚ ਖੂਬਸੂਰਤ ਪਹਾੜੀਆਂ ਦੇ ਵਿਚਕਾਰ ਬਕਟਾਵਾਂਗ ਪਿੰਡ ਵਿੱਚ ਇੱਕ ਵੱਡੇ ਘਰ ਵਿੱਚ ਰਹਿੰਦਾ ਹੈ। ਘਰ ਵਿੱਚ ਕੁਲ ਸੌ ਕਮਰੇ ਹਨ।
ਦੱਸ ਦੇਈਏ ਕਿ ਜਿਓਨਾ ਚਾਨਾ ਦਾ ਐਤਵਾਰ ਨੂੰ ਮਿਜ਼ੋਰਮ ਦੇ ਬਕਟਾਵਾਂਗ ਤਲੰਗਨੁਮ ਪਿੰਡ ਵਿੱਚ ਦਿਹਾਂਤ ਹੋ ਗਿਆ । ਉਸਦੇ ਪਿੱਛੇ 38 ਪਤਨੀਆਂ ਅਤੇ 89 ਬੱਚੇ ਹਨ । ਇਸ ਤੋਂ ਇਲਾਵਾ ਪਰਿਵਾਰ ਵਿੱਚ ਉਨ੍ਹਾਂ ਦੇ 33 ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਵੀ ਮੌਜੂਦ ਹਨ ।
ਇਹ ਵੀ ਦੇਖੋ: ਜੇਕਰ Google ‘ਤੇ ਕੋਈ ਜਾਣਕਾਰੀ ਨਾ ਮਿਲੇ ਤਾਂ ਇਹਨਾਂ ਗੁਰਸਿੱਖ ਬੱਚਿਆਂ ਦੀ GK ਚੈੱਕ ਕਰ ਲੈਣਾ…