ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਦਰਅਸਲ, ਇਹ ਹਾਦਸਾ ਤਾਰਾਪੁਰ ਇਲਾਕੇ ਵਿੱਚ ਵਾਪਰਿਆ ਹੈ, ਜਿੱਥੇ ਇੱਕ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿੱਚ 10 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕ ਇੱਕੋ ਹੀ ਪਰਿਵਾਰ ਦੇ ਮੈਂਬਰ ਸਨ । ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿੱਚ ਸਵਾਰ ਸਾਰੇ ਲੋਕ ਸੂਰਤ ਤੋਂ ਭਾਵਨਗਰ ਵੱਲ ਜਾ ਰਹੇ ਸਨ । ਇਸ ਦੌਰਾਨ ਆਨੰਦ ਜ਼ਿਲ੍ਹੇ ਦੇ ਤਾਰਪੁਰ ਖੇਤਰ ਦੇ ਇੰਦ੍ਰਨਾਜ ਪਿੰਡ ਨੇੜੇ ਇੱਕ ਹਾਈਵੇ ‘ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ: PM ਮੋਦੀ ਅੱਜ VivaTech ਦੇ 5ਵੇਂ ਸੰਸਕਰਣ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਿਤ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਦੋਨਾਂ ਹੀ ਗੱਡੀਆਂ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ। ਜਿਸ ਕਾਰਨ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਹੇਠਾਂ ਜਾ ਵੜੀ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਅੰਦਰ ਬੈਠੇ ਸਾਰੇ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਵਿੱਚ ਦੋ ਔਰਤਾਂ, 7 ਮਰਦ ਅਤੇ ਇੱਕ ਬੱਚੀ ਸ਼ਾਮਿਲ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ।
ਦੱਸ ਦੇਈਏ ਕਿ ਇਸ ਘਟਨਾ ਸਬੰਧੀ ਤਾਰਾਪੁਰ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅਹਿਮਦਾਬਾਦ ਜ਼ਿਲੇ ਵਿੱਚ ਆਨੰਦ ਜ਼ਿਲ੍ਹੇ ਦੇ ਤਾਰਾਪੁਰ ਨੂੰ ਜੋੜਨ ਵਾਲੇ ਹਾਈਵੇਅ ‘ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਇੱਕ ਬੱਚੇ ਸਮੇਤ 10 ਲੋਕ ਸਵਾਰ ਸਨ, ਜੋ ਇੱਕ ਤੇਜ਼ ਰਫਤਾਰ ਟਰੱਕ ਨਾਲ ਟਕਰਾ ਗਈ । ਅਧਿਕਾਰੀ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !