farmer from nabha invent a drum seeder: ਪੰਜਾਬ ‘ਚ 10 ਜੂਨ ਤੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨ ਪੂਰੀ ਮਿਹਨਤ ਕਰ ਰਿਹਾ ਹੈ।ਦੇਸ਼ ‘ਚ ਵਧਦੀ ਮਹਿੰਗਾਈ ਨੇ ਕਿਸਾਨਾਂ ਦੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਮਹਿੰਗੇ ਭਾਅ ਦੀ ਲੇਬਰ ਅਤੇ ਪੈਟਰੋਲ ਡੀਜ਼ਲ ਦੀਆਂ ਰਿਕਾਰਡ ਤੋੜ ਕੀਮਤਾਂ ਨੇ ਕਿਸਾਨਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਸਭ ਦੇ ਮੱਦੇਨਜ਼ਰ ਨਾਭਾ ਦੇ ਪਿੰਡ ਥੂਹੀ ਦੇ ਕਿਸਾਨ ਵਲੋਂ ਸਿਰਫ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੰਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਕਿਸਾਨ ਪੰਜਾਬ ਦਾ ਪਹਿਲਾ ਕਿਸਾਨ ਹੈ ਜਿਸ ਵਲੋਂ ਇਹ ਪਹਿਲ ਕੀਤੀ ਗਈ ਹੈ।ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਦੇ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉੱਥੇ ਹੀ ਮਹਿੰਗੇ ਭਾਅ ਦਾ ਡੀਜ਼ਲ ਅਤੇ ਦਿਨੋਂ ਦਿਨ ਡਿੱਗਦੇ ਪਾਣੀ ਦੇ ਮਿਆਰ ‘ਤੇ ਵੀ ਇਹ ਕਾਰਗਰ ਸਾਬਤ ਹੋਵੇਗੀ।ਕਿਸਾਨਾਂ ਵਲੋਂ ਮਹਿੰਗੇ ਭਾਅ ਦਾ ਡੀਜ਼ਲ, ਮਹਿੰਗੀ ਲੇਬਰ ਅਤੇ ਲੱਖਾਂ ਰੁਪਏ ਦੀਆਂ ਮਸ਼ੀਨਾਂ ਦੇ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਿਸਾਨ ਸੰਤੋਖ ਸਿੰਘ ਸੁੱਖਾ ਵਲੋਂ ਵੱਖਰੀ ਪਹਿਲ ਕੀਤੀ ਗਈ ਹੈ ਉਨਾਂ੍ਹ ਵਲੋਂ 8 ਹਜ਼ਾਰ ਰੁਪਏ ਦੀ ਕੀਮਤ ਵਾਲੇ ਡ੍ਰੰਮ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਅਤੇ ਉਸ ‘ਚ ਸਫਲ ਹੋਣ ‘ਤੇ ਕਿਸਾਨ ਵਲੋਂ ਆਪਣੇ ਖੇਤ ‘ਚ 6 ਏਕੜ ਦੇ ਨਾਲ ਡ੍ਰੰਮ ਸੀਡਰ ਨਾਲ ਬਿਜਾਈ ਕੀਤੀ ਹੈ ਇੱਥੇ ਇਹ ਸਫਲ ਸਿੱਧ ਹੋਈ ਹੈ।
ਇਸ ਕਿਸਾਨ ਦਾ ਨਾਮ ਸੰਤੋਖ ਸਿੰਘ ਅਤੇ ਇਨਾਂ੍ਹ ਦਾ ਕਹਿਣਾ ਹੈ ਕਿ ਮੈਂ ਇਹ ਸਭ ਕੁਝ ਸੋਸ਼ਲ ਮੀਡੀਆ ਤੋਂ ਟ੍ਰੇਨਿੰਗ ਲਈ ਹੈ ਅਤੇ ਇਸ ਨੂੰ ਮੈਂ ਪਿਛਲੇ 3 ਸਾਲਾਂ ਤੋਂ ਕਰਦਾ ਆ ਰਿਹਾ ਹਾਂ ਅਤੇ ਹੁਣ ਮੈਂ ਹੋਰ ਕਿਸਾਨਾਂ ਦੇ ਖੇਤਾਂ ‘ਚ ਵੀ ਸਿੱਧੀ ਬਿਜਾਈ ਲਈ ਉਨ੍ਹਾਂ ਨੂੰ ਸਿਖਲਾਈ ਦੇ ਰਿਹਾ ਹਾਂ।ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਨੇ ਮੰਨਿਆ ਕਿ ਇਹ ਜੋ ਵੱਖਰੀ ਪਹਿਲ ਕੀਤੀ ਗਈ ਹੈ ਇਹ ਸੰਤੋਖ ਸਿੰਘ ਵਲੋਂ ਬਹੁਤ ਹੀ ਵਧੀਆ ਪਹਿਲ ਹੈ
ਇਹ ਵੀ ਪੜੋ:.ਬੱਚਿਆਂ ‘ਚ ਬਿਨਾਂ ਲੱਛਣਾਂ ਤੋਂ ਹੋ ਰਿਹਾ ਹੈ ਕੋਰੋਨਾ, ਵਰਤੀਆਂ ਜਾਣ ਸਾਵਧਾਨੀਆਂ…
ਇਸ ਨਾਲ ਕੋਈ ਖਰਚਾ ਕਿਸਾਨ ‘ਤੇ ਨਹੀਂ ਆਉਂਦਾ।ਖੇਤੀਬਾੜੀ ਅਫਸਰਾਂ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਵਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਉਨਾਂ੍ਹ ਨੇ ਇਸਦੀ ਬਹੁਤ ਸ਼ਲਾਘਾ ਕੀਤੀ ਉਨਾਂ੍ਹ ਦਾ ਕਹਿਣਾ ਹੈ ਕਿ ਜੇਕਰ ਸਾਰੇ ਕਿਸਾਨ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕਰਨ ਲੱਗ ਜਾਣ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।
ਇਹ ਵੀ ਪੜੋ:.ਕਰੋੜਾਂ ਕੰਨਾਂ ‘ਚ ਰੱਸ ਘੋਲਦੀ ਇਹ ਰੂਹਾਨੀ ਅਵਾਜ਼, ਪਰ ਘਰ ਦੇ ਮਾੜੇ ਹਲਾਤ ਭਾਈ ਬਿਕਰਮਜੀਤ ਸਿੰਘ ਦੇ