pm narendra modi launches customized: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 26 ਸੂਬਿਆਂ ਦੇ 111 ਟ੍ਰੇਨਿੰਗ ਸੈਂਟਰਾਂ ਤੋਂ ਕੋਵਿਡ-19 ਹੈਲਥਕੇਅਰ ਫ੍ਰੰਟਲਾਈਨ ਵਰਕਰਸ ਦੇ ਲਈ ਵਿਸ਼ੇਸ ਰੂਪ ਨਾਲ ਤਿਆਰ ਪ੍ਰੋਗਰਾਮ ਦਾ ਆਰੰਭ ਕੀਤਾ।ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਹਰ ਸਾਵਧਾਨੀ ਦੇ ਨਾਲ, ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਦੇਸ਼ ਦੀਆਂ ਤਿਆਰੀਆਂ ਨੂੰ ਹੋਰ ਵਧਾਉਣਾ ਚਾਹੀਦਾ।
ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ‘ਚ ਕਰੀਬ 1 ਲੱਖ ਫ੍ਰੰਟ ਲਾਈਨ ਕੋਰੋਨਾ ਯੋਧੇ ਤਿਆਰ ਕਰਨ ਦਾ ਮਹਾਅਭਿਆਨ ਸ਼ੁਰੂ ਹੋ ਰਿਹਾ ਹੈ, ਕੋਰੋਨਾ ਦੀ ਦੂਜੀ ਲਹਿਰ ‘ਚ ਅਸੀਂ ਲੋਕਾਂ ਨੇ ਦੇਖਿਆ ਕਿ ਇਸ ਵਾਇਰਸ ਦਾ ਵਾਰ ਵਾਰ ਬਦਲਦਾ ਸਵਰੂਪ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਲਿਆ ਸਕਦਾ ਹੈ, ਇਹ ਵਾਇਰਸ ਸਾਡੇ ਦੌਰਾਨ ਅਜੇ ਵੀ ਹੈ ਅਤੇ ਇਸਦੇ ਮਿਊਟੇਡ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਸਾਇੰਸ, ਸਰਕਾਰ, ਸਮਾਜ, ਸੰਸਥਾ ਅਤੇ ਵਿਅਕਤੀ ਦੇ ਰੂਪ ‘ਚ ਸਾਨੂੰ ਆਪਣੀ ਸਮਰੱਥਾ ਦਾ ਵਿਸਤਾਰ ਕਰਨ ਲਈ ਸੁਚੇਤ ਵੀ ਕੀਤਾ ਹੈ।ਕੋਰੋਨਾ ਨਾਲ ਲੜ ਰਹੀ ਮੌਜੂਦਾ ਫੋਰਸ ਨੂੰ ਸਪੋਰਟ ਕਰਨ ਲਈ ਦੇਸ਼ ‘ਚ ਕਰੀਬ 1 ਲੱਖ ਨੌਜਵਾਨਾਂ ਨੂੰ ਸਿਖਿਅਤ ਕਰਨ ਦਾ ਉਦੇਸ਼ ਰੱਖਿਆ ਗਿਆ ਹੈ, ਇਹ ਕੋਰਸ 2-3 ਮਹੀਨਿਆਂ ‘ਚ ਹੀ ਪੂਰਾ ਹੋ ਜਾਵੇਗਾ।
ਇਹ ਵੀ ਪੜੋ:.ਕੋਰੋਨਾ ਕਾਲ ‘ਚ ਮਸੀਹਾ ਬਣਿਆ 16 ਸਾਲ ਦਾ ਲੜਕਾ, ਕੋਰੋਨਾ ਮਰੀਜ਼ਾਂ ਦੀ ਮੱਦਦ ਲਈ ਇਕੱਠਾ ਕੀਤਾ 7 ਲੱਖ ਰੁਪਏ ਦਾ ਫੰਡ…
ਪੀਐੱਮ ਮੋਦੀ ਨੇ ਕਿਹਾ ਕਿ ਇਸ ਅਭਿਆਨ ਨਾਲ ਕੋਵਿਡ ਨਾਲ ਲੜ ਰਹੀ ਸਾਡੀ ਹੈਲਥ ਸੈਕਟਰ ਦੀ ਫ੍ਰੰਟ ਲਾਈਨ ਫੋਰਸ ਨੂੰ ਨਵੀ ਊਰਜਾ ਵੀ ਮਿਲੇਗੀ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ।ਬੀਤੇ 7 ਸਾਲ ‘ਚ ਦੇਸ਼ ‘ਚ ਨਵੇਂ ਏਮਜ਼, ਨਵੇਂ ਮੈਡੀਕਲ ਕਾਲਜ, ਨਵੇਂ ਨਰਸਿੰਗ ਕਾਲਜ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਗਿਆ ਹੈ, ਇਨਾਂ੍ਹ ‘ਚ ਕਈਆਂ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜੋ:.ਕਰੋੜਾਂ ਕੰਨਾਂ ‘ਚ ਰੱਸ ਘੋਲਦੀ ਇਹ ਰੂਹਾਨੀ ਅਵਾਜ਼, ਪਰ ਘਰ ਦੇ ਮਾੜੇ ਹਲਾਤ ਭਾਈ ਬਿਕਰਮਜੀਤ ਸਿੰਘ ਦੇ