ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿੱਚ ਬਤੌਰ ਕੈਮੀਕਲ ਅਫਸਰ ਨਿਯੁਕਤੀ ਹੋਈ ਹੈ। ਉਸ ਦੀ ਨਿਯੁਕਤੀ ‘ਤੇ ਪੂਰੇ ਪੰਜਾਬ ਵਾਸੀਆਂ ਨੂੰ ਮਾਣ ਹੈ। ਸਬਰੀਨਾ ਸਿੰਘ ਦੇ ਪਿਤਾ ਕੇਵਲ ਸਿੰਘ ਤੇ ਮਾਤਾ ਲੌਰਡਰ ਸਿੰਘ ਆਪਣੀ ਧੀ ਦੀ ਇਸ ਪ੍ਰਾਪਤੀ ‘ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਸਬਰੀਨਾ ਦੇ ਪਿਤਾ ਸ. ਕੇਵਲ ਸਿੰਘ ਗਿੱਲ ਪੰਜਾਬ ਦੇ ਪਿੰਡ ਦੇਸਲਪੁਰ ਜਿਲ੍ਹਾ ਜਲੰਧਰ ਨਾਲ ਸਬੰਧਤ ਹਨ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਹੋਇਆ ਹੈ। ਹਰ ਕੋਈ ਸਬਰੀਨਾ ਦੀ ਇਸ ਉਪਲਬਧੀ ਦੀ ਤਾਰੀਫ ਕਰ ਰਿਹਾ ਹੈ। ਸਬਰੀਨਾ ਹੋਣਹਾਰ ਅਤੇ ਅਗਾਂਹਵਧੂ ਖਿਆਲਾਂ ਦੀ ਮਾਲਕ ਹੈ। ਉਸ ਦੀ ਨਿਯੁਕਤੀ ਅਮਰੀਕੀ ਫੌਜ ਵਿਚ ਬਤੌਰ ਕੈਮੀਕਲ ਅਫਸਰ (2nd Lieutenant) ਵਜੋਂ ਹੋਈ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਬਹੁਤ ਸਾਰੇ ਹੋਣਹਾਰ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਕਾਫੀ ਮੱਲਾਂ ਮਾਰ ਚੁੱਕੇ ਹਨ ਤੇ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਂ ਵਿਦੇਸ਼ਾਂ ‘ਚ ਜਾ ਕੇ ਰੌਸ਼ਨ ਕੀਤਾ ਹੈ। ਅਜਿਹੀ ਹੀ ਇੱਕ ਮਿਸਾਲ ਪੰਜਾਬ ਦੀ ਇਸ ਧੀ ਨੇ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ : ਸਿੱਖਿਆ ਭਵਨ ‘ਤੇ ਡਟੇ ਹੋਏ ਕੱਚੇ ਅਧਿਆਪਕ, ਸਰਕਾਰ ਨੂੰ ਦਿੱਤੀ ਇਹ ਚੇਤਾਵਨੀ