milkha singh love story: ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਲਾਇੰਗ ਸਿੱਖ ਮਿਲਖਾ ਸਿੰਘ ਨੇ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ।ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਉਨਾਂ੍ਹ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਪੰਜ ਦਿਨ ਪਹਿਲਾਂ ਹੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਸਿੰਘ ਦਾ ਵੀ ਦੇਹਾਂਤ ਹੋ ਗਿਆ ਸੀ।ਦੋਵਾਂ ਨੂੰ ਇੱਕ ਦੂਜੇ ਨਾਲ ਬੇਅੰਤ ਮੁਹੱਬਤ ਸੀ।
ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਤ ਵੀ ਮਿਲਖਾ ਸਿੰਘ ਅਤੇ ਨਿਰਮਲ ਸਿੰਘ ਨੂੰ ਜਿਆਦਾ ਦੇਰ ਲਈ ਜੁਦਾ ਨਹੀਂ ਕਰ ਸਕੀ।ਮਿਲਖਾ ਸਿੰਘ ਦੇ ਸੰਘਰਸ਼ਮਈ ਜੀਵਨ ਬਾਰੇ ‘ਚ ਤਾਂ ਲੋਕ ਬਹੁਤ ਕੁਝ ਜਾਣਦੇ ਹਨ, ਪਰ ਉਨਾਂ੍ਹ ਦੀ ਦਿਲਚਸਪ ਲਵ ਸਟੋਰੀ ਦੇ ਬਾਰੇ ‘ਚ ਸ਼ਾਇਦ ਹੀ ਕੋਈ ਬਿਹਤਰ ਜਾਣਦਾ ਹੋਵੇ।ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਜਨਮ ਪਾਕਿਸਤਾਨ ਦੇ ਸੇਖਪੁਰਾ ‘ਚ 8 ਅਕਤੂਬਰ 1938 ਨੂੰ ਹੋਇਆ ਸੀ।ਉਹ ਤਿੰਨ ਵੱਖ-ਵੱਖ ਮੌਕਿਆਂ ‘ਤੇ ਪੰਜਾਬ ਦੀ ਵਾਲੀਬਾਲ ਟੀਮ ਦੀ ਕਪਤਾਨ ਰਹੀ ਸੀ।ਇੱਕ ਇੰਟਰਵਿਊ ‘ਚ ਮਿਲਖਾ ਸਿੰਘ ਨੇ ਦੱਸਿਆ ਸੀ ਕਿ ਨਿਰਮਲ ਨਾਲ ਉਨ੍ਹਾਂ ਦੀ ਪਹਿਲਾ ਮੁਲਾਕਾਤ 1955 ‘ਚ ਸ਼੍ਰੀਲੰਕਾ ਦੇ ਕੋਲੰਬੋ ‘ਚ ਹੋਈ ਸੀ।ਦੋਵੇਂ ਇੱਕ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਉੱਥੇ ਪਹੁੰਚੇ ਸਨ।
ਨਿਰਮਲ ਪੰਜਾਬ ਦੀ ਵਾਲੀਬਾਲ ਟੀਮ ਦੀ ਕਪਤਾਨ ਸੀ ਅਤੇ ਮਿਲਖਾ ਸਿੰਘ ਐਥਲੈਟਿਕਸ ਟੀਮ ਦਾ ਹਿੱਸਾ ਸਨ।ਇਸੇ ਦੌਰੇ ‘ਤੇ ਇੱਕ ਭਾਰਤੀ ਬਿਜ਼ਨੈਸਮੈਨ ਨੇ ਵਾਲੀਬਾਲ ਟੀਮ ਅਤੇ ਐਥਲੈਟਿਕਸ ਟੀਮ ਨੂੰ ਖਾਣੇ ‘ਤੇ ਬੁਲਾਇਆ।ਇਹੀ ਉਹ ਥਾਂ ਸੀ ਜਿੱਥੇ ਮਿਲਖਾ ਸਿੰਘ ਪਹਿਲੀ ਵਾਰ ਨਿਰਮਲ ਨਾਲ ਮਿਲੇ ਸਨ।ਮਿਲਖਾ ਸਿੰਘ ਨੇ ਇਸ ਇੰਟਰਵਿਊ ‘ਚ ਕਿਹਾ ਸੀ ਕਿ ਉਸ ਜ਼ਮਾਨੇ ‘ਚ ਇੱਕ ਔਰਤ ਨਾਲ ਗੱਲ ਕਰਨਾ ਕਿਸੇ ਸਖਸ਼ ਦੇ ਲਈ ਭਗਵਾਨ ਨਾਲ ਗੱਲ ਕਰਨ ਦੇ ਸਮਾਨ ਸੀ।ਲੋਕ ਔਰਤਾਂ ਨੂੰ ਦੂਰ ਤੋਂ ਦੇਖ ਕੇ ਹੀ ਖੁਸ਼ ਹੋ ਜਾਂਦੇ ਸਨ।ਨਿਰਮਲ ਕੌਰ ਪਹਿਲੀ ਨਜ਼ਰ ‘ਚ ਹੀ ਮਿਲਖਾ ਸਿੰਘ ਨੂੰ ਪਸੰਦ ਆ ਗਈ ਸੀ।
ਇਸ ਦੌਰਾਨ ਦੋਵਾਂ ਦੌਰਾਨ ਕਾਫੀ ਗੱਲਬਾਤ ਹੋਈ।ਮਿਲਖਾ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ, ਪਰ ਉਹ ਜੁੰਬਾ ਨਾਲ ਇਕਰਾਰ ਨਹੀਂ ਕਰ ਪਾ ਰਹੇ ਸਨ।ਹਾਲਾਂਕਿ ਵਾਪਸ ਆਉਣ ਤੋਂ ਪਹਿਲਾਂ ਉਨਾਂ੍ਹ ਨੇ ਅੱਗੇ ਦਾ ਰਾਹ ਜ਼ਰੂਰ ਸਾਫ ਕਰ ਦਿੱਤਾ ਸੀ।ਪਾਰਟੀ ਤੋਂ ਵਾਪਸ ਆਉਂਦੇ ਸਮੇਂ ਮਿਲਖਾ ਨੇ ਨਿਰਮਲ ਦੇ ਹੱਥ ‘ਤੇ ਆਪਣੇ ਹੋਟਲ ਦਾ ਨੰਬਰ ਲਿਖ ਦਿੱਤਾ।ਦੋਵਾਂ ਦੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਿਆ ਅਤੇ ਸਾਲ 1958 ‘ਚ ਇੱਕ ਵਾਰ ਫਿਰ ਦੋਵਾਂ ਦੀ ਮੁਲਾਕਾਤ ਹੋਈ।ਹਾਲਾਂਕਿ ਇਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸਾਲ 1960 ‘ਚ ਜਦੋਂ ਦੋਵੇਂ ਦਿੱਲੀ ਦੇ ਨੈਸ਼ਨਲ ਸਟੇਡੀਅਮ ‘ਚ ਮਿਲੇ।ਇਸ ਸਮੇਂ ਤੱਕ ਮਿਲਖਾ ਸਿੰਘ ਕਾਫੀ ਨਾਮ ਕਮਾ ਚੁੱਕੇ ਸਨ।
ਦੋਵੇਂ ਕਾਫੀ ਬ੍ਰੇਕ ‘ਚ ਇੱਕ-ਦੂਜੇ ਨਾਲ ਸਮਾਂ ਬਿਤਾਇਆ ਕਰਦੇ ਸਨ।1960 ‘ਚ ਦੋਵਾਂ ਦਾ ਰਿਸ਼ਤਾ ਉਦੋਂ ਹੋਰ ਮਜ਼ਬੂਤ ਹੋ ਗਿਆ ਜਦੋਂ ਚੰਡੀਗੜ੍ਹ ‘ਚ ਖੇਡ ਪ੍ਰਸ਼ਾਸਨ ਨੇ ਮਿਲਖਾ ਨੂੰ ਸਪੋਰਟਸ ਦਾ ਡਿਪਟੀ ਡਾਇਰੈਕਟਰ ਬਣਾ ਦਿੱਤਾ ਅਤੇ ਨਿਰਮਲ ਵੂਮੈਨ ਸਪੋਰਟਸ ਦੀ ਡਾਇਰੈਕਟਰ ਨਿਯੁਕਤ ਹੋਈ।ਮਿਲਖਾ ਅਤੇ ਨਿਰਮਲਾ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੋਣ ਲੱਗੀ।ਹਾਲਾਂਕਿ ਉਦੋਂ ਤੱਕ ਮਿਲਖਾ ਅਤੇ ਨਿਰਮਲ ਇਕੱਠੇ ਜ਼ਿੰਦਗੀ ਜਿਊਣ ਦਾ ਫੈਸਲਾ ਕਰ ਚੁੱਕੇ ਸਨ।ਦੋਵਾਂ ਪਰਿਵਾਰਾਂ ਦੌਰਾਨ ਆਪਸੀ ਮਤਭੇਦ ਹੋਣ ਕਾਰਨ ਵਿਆਹ ‘ਚ ਅਟਕਲਾਂ ਵੀ ਆਈਆਂ।ਪਰ ਆਖਿਰਕਾਰ ਦੋਵਾਂ ਦੀ ਜ਼ਿੱਦ ਦੇ ਅੱਗੇ ਪਰਿਵਾਰ ਵਾਲਿਆਂ ਦੀ ਇੱਕ ਨਾ ਚੱਲੀ ਅਤੇ ਸਾਲ 1962 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ।
ਨਿਰਮਲਾ ਨੇ ਸਿਆਸੀ ਵਿਗਿਆਨ ‘ਚ ਮਾਸਟਰ ਡਿਗਰੀ ਹਾਸਲ ਕੀਤੀ ਸੀ।ਉਨਾਂ੍ਹ ਦੀ ਇੱਕ ਹੋਰ ਖਾਸ ਗੱਲ ਇਹ ਸੀ ਕਿ ਉਹ ਕਿਸੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਵਾਲੀਵਾਲ ਟੂਰਨਾਮੈਂਟ ‘ਚ ਸ਼ਾਟਸ ਜਾਂ ਸਕਰਟ ਦੀ ਬਜਾਏ ਸਲਵਾਰ ਕਮੀਜ਼ ਪਹਿਨ ਕੇ ਹੀ ਮੈਦਾਨ ‘ਚ ਉਤਰਦੀ ਸੀ।ਮਿਲਖਾ ਸਿੰਘ ਕਹਿੰਦੇ ਸਨ ਕਿ ਉਨ੍ਹਾਂ ਦੀ ਗੈਰ ਮੌਜੂਦਗੀ ‘ਚ ਵੀ ਪਤਨੀ ਨੇ ਬੱਚਿਆਂ ਦੀ ਪਰਵਰਿਸ਼ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਮਿਲਖਾ ਅਤੇ ਨਿਰਮਲ ਦੀ ਬੇਟੀ ਡਾਕਟਰ ਅਤੇ ਬੇਟਾ ਜੀਵ ਮਿਲਖਾ ਸਿੰਘ ਇੱਕ ਮਸ਼ਹੂਰ ਗੋਲਫਰ ਹੈ।