ਬੱਚਾ ਇੱਕ ਗਿੱਲੀ ਮਿੱਟੀ ਵਾਂਗ ਹੁੰਦਾ ਹੈ ਤੇ ਮਾਂ ਉਸ ਕੁਮਹਾਰ ਵਾਂਗ ਹੁੰਦੀ ਹੈ ਜੋ ਆਪਣੇ ਬੱਚੇ ਨੂੰ ਜਿਸ ਤਰ੍ਹਾਂ ਦਾ ਮਰਜ਼ੀ ਰੂਪ ਦੇ ਸਕਦੀ ਹੈ। ਬਾਬਾ ਫਰੀਦ ਜੀ ਦੀ ਮਾਂ ਮਰੀਅਮ ਨੇ ਉਨ੍ਹਾਂ ਨੂੰ ਬਹੁਤ ਹੀ ਛੋਟੀ ਉਮਰ ਵਿੱਚ ਅੱਲਾਹ ਦੇ ਰਾਹ ਲਾਉਣ ਲਈ ਨਿਮਾਜ ਪੜਨੀ ਸਿਖਾਈ ਸੀ। ਉਹ ਦਿਨ ਦੀਆਂ ਪੰਜਾਂ ਨਿਮਾਜਾਂ ਪੜ੍ਹਨ ਲੱਗੇ ਸਨ। ਉਨ੍ਹਾਂ ਨੂੰ ਪ੍ਰੇਰਿਤ ਕਰਣ ਲਈ ਮਾਂ ਮਰੀਅਮ ਲਾਲਚ ਦੇਣ ਲਈ ਉਨ੍ਹਾਂ ਦੇ ਸਿਰਹਾਣੇ ਦੇ ਹੇਠਾਂ ਸ਼ੱਕਰ (ਖੰਡ) ਰੱਖ ਦਿੰਦੀ।
ਜਦੋਂ ਉਹ ਨਿਮਾਜ ਪੜ੍ਹਕੇ ਆਉਂਦੇ ਤਾਂ ਸ਼ੱਕਰ ਦੀ ਪੁੜੀ ਚੁੱਕ ਕੇ ਖਾ ਲੈਂਦੇ। ਬਾਬਾ ਫਰੀਦ ਨੂੰ ਸ਼ੱਕਰ ਬਹੁਤ ਪਸੰਦ ਸੀ। ਇਸ ’ਤੇ ਉਨ੍ਹਾਂ ਦੀ ਮਾਤਾ ਕਹਿੰਦੀ, ਪੁੱਤਰ ! ਜੋ ਖੁਦਾ ਦਾ ਨਾਮ ਜਪਦੇ ਹਨ, ਉਸਦੇ ਰਸਤੇ ਉੱਤੇ ਚਲਦੇ ਹਨ, ਉਨ੍ਹਾਂ ਨੂੰ ਪ੍ਰਭੂ ਉੱਤਮ ਪਦਾਰਥ ਖਾਣ ਨੂੰ ਦਿੰਦਾ ਹੈ, ਸ਼ੱਕਰ ਉੱਤਮ ਪਦਾਰਥ ਹੈ।
ਕੁੱਝ ਸਾਲ ਦੇ ਬਾਅਦ ਜਦੋਂ ਮਾਤਾ ਜੀ ਨੇ ਵੇਖਿਆ ਕਿ ਫਰੀਦ ਜੀ ਨਿਮਾਜ ਦੇ ਆਦੀ ਹੋ ਗਏ ਹਨ ਤਾਂ ਉਨ੍ਹਾਂ ਨੇ ਸ਼ੱਕਰ ਰਖ਼ਣੀ ਬੰਦ ਕਰ ਦਿੱਤੀ। ਪਰ ਫਿਰ ਵੀ ਫਰੀਦ ਜੀ ਉਥੋਂ ਪੁੜੀ ਚੁੱਕ ਕੇ ਕਬੂਲ ਕਰਦੇ ਰਹੇ। ਇੱਕ ਦਿਨ ਜਦੋਂ ਉਨ੍ਹਾਂ ਦੀ ਮਾਤਾ ਨੇ ਨਿਮਾਜ ਤੋਂ ਬਾਅਦ ਉਨ੍ਹਾਂ ਨੂੰ ਸ਼ੱਕਰ ਦਾ ਸੇਵਨ ਕਰਦੇ ਹੋਏ ਵੇਖਿਆ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ। ਮਾਤਾ ਕਹਿਣ ਲੱਗੀ, ਪੁੱਤਰ ਫਰੀਦ! ਸ਼ੱਕਰ ਕਿੱਥੋ ਲਈ?
ਇਹ ਵੀ ਪੜ੍ਹੋ : ਕੌਮਾਂਤਰੀ ਗੱਤਕਾ ਦਿਵਸ ਮਨਾਇਆ ਜਾਵੇਗਾ 21 ਜੂਨ ਨੂੰ, ਚਾਹਵਾਨ ਇਸ ਤਰ੍ਹਾਂ ਲੈ ਸਕਦੇ ਹਨ ਹਿੱਸਾ
ਫਰੀਦ ਜੀ ਨੇ ਕਿਹਾ ਮਾਤਾ ਜੀ! ਜਿੱਥੇ ਤੁਸੀਂ ਰੱਖੀ ਸੀ। ਫਰੀਦ ਜੀ ਦਾ ਜਵਾਬ ਸੁਣਕੇ ਮਾਤਾ ਨੇ ਕਿਹਾ ਪੁੱਤਰ ! ਪਰ ਮੈਂ ਤਾਂ ਕਾਫੀ ਸਮੇਂ ਤੋਂ ਉੱਥੇ ਸ਼ੱਕਰ ਦੀ ਪੁੜੀ ਨਹੀਂ ਰੱਖੀ? ਫਰੀਦ ਜੀ ਨੇ ਕਿਹਾ ਮਾਤਾ ਜੀ! ਪਰ ਤੁਹਾਡੇ ਫਰੀਦ ਨੂੰ ਤਾਂ ਨਿੱਤ ਸ਼ੱਕਰ ਮਿਲਦੀ ਰਹੀ ਹੈ। ਖੁਦਾ ਹੀ ਮੈਨੂੰ ਇਹ ਸ਼ੱਕਰ ਦਿੰਦਾ ਹੋਵੇਗਾ ਤਾਂ ਉਨ੍ਹਾਂ ਦੀ ਮਾਤਾ ਨੇ ਫਰੀਦ ਜੀ ਨੂੰ ਕਿਹਾ ਪੁੱਤਰ! ਜੋ ਖੁਦਾ ਦੇ ਹੋ ਜਾਂਦੇ ਹਨ, ਉਹ ਉਨ੍ਹਾਂ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਫਰੀਦ ਜੀ ਦੀ ਮਾਂ ਨੇ ਬਾਬਾ ਫਰੀਦ ਨੂੰ ਬਚਪਨ ਤੋਂ ਹੀ ਨਿਮਾਜੀ ਬਣਾ ਦਿੱਤਾ ਤੇ ਇਸ ਤੋਂ ਬਾਅਦ ਬਚਪਨ ਵਲੋਂ ਹੀ ਨਿਮਾਜੀ ਸਨ ਅਤੇ ਆਜੀਵਨ ਨਿਮਾਜ ਪੜ੍ਹਦੇ ਰਹੇ ਤੇ ਖੁਦਾ ਦੇ ਰਾਹ ‘ਤੇ ਅੱਗੇ ਵਧਦੇ ਰਹੇ।