ਦੇਸ਼ ਭਰ ਵਿੱਚ ਹੁਣ ਕੋਰੋਨਾ ਦੇ ਮਾਮਲੇ ਘੱਟ ਹ ਗਏ ਹਨ। . ਹਰਿਆਣੇ ਵਿੱਚ ਹੁਣ ਬਹੁਤ ਘੱਟ ਮਾਮਲੇ ਆ ਰਹੇ ਹਨ, ਪਰ ਹਰਿਆਣਾ ਸਰਕਾਰ ਅਜੇ ਵੀ ਲੌਕਡਾਊਨ ਵਿੱਚ ਰਾਹਤ ਦੇਣ ਦੇ ਮੂਡ ਵਿੱਚ ਨਹੀਂ ਹੈ ਇਸ ਲਈ ਸਰਕਾਰ ਨੇ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ।
ਹੁਣ ਰਾਜ ਵਿਚ 28 ਜੂਨ ਤੱਕ ਲੌਕਡਾਊਨ ਰਹੇਗਾ। ਹਾਲਾਂਕਿ ਕੁਝ ਪਾਬੰਦੀਆਂ ਵਿੱਚ ਢਿੱਲ ਦੇ ਕੇ ਲੋਕਾਂ ਨੂੰ ਰਾਹਤ ਵੀ ਪ੍ਰਦਾਨ ਕੀਤੀ ਗਈ ਹੈ, ਪਰ ਸਰਕਾਰ ਲੌਕਡਾਊਨ ਦੀ ਪਾਲਣਾ ਨੂੰ ਲੈ ਕੇ ਵੀ ਸਖਤ ਹੈ। ਨਵੇਂ ਹੁਕਮਾਂ ਅਧੀਨ, ਜਦੋਂ ਸੂਬੇ ਵਿੱਚ ਹੁਣ ਰਾਤ 8 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਧਾਰਮਿਕ ਸਥਾਨਾਂ ‘ਤੇ ਹੁਣ 21 ਦੀ ਬਜਾਏ 50 ਲੋਕ ਇਕੱਠੇ ਆ-ਜਾ ਸਕਣਗੇ।
ਇਹ ਵੀ ਪੜ੍ਹੋ : ਨਹੀਂ ਰਹੇ ‘ਪ੍ਰੋਫੈਸਰ ਆਫ ਸਿੱਖਿਜ਼ਮ’ ਵਜੋਂ ਜਾਣੇ ਜਾਂਦੇ ਡਾ. ਜੋਧ ਸਿੰਘ