ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਚੌਥਾ ਦਿਨ ਹੈ। ਹਾਲਾਂਕਿ, ਸਾਉਥੈਮਪਟਨ ਵਿੱਚ ਬਾਰਿਸ਼ ਦੇ ਕਾਰਨ ਅੱਜ ਦੀ ਖੇਡ ਵੀ ਮੁਸ਼ਕਿਲ ਲੱਗ ਰਹੀ ਹੈ।
ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਭਾਰਤੀ ਬੱਲੇਬਾਜ਼ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣ ‘ਚ ਅਸਫਲ ਰਹੇ ਹਨ। ਬੀਤੇ ਦਿਨ ਪੂਰੀ ਟੀਮ 217 ਦੌੜਾਂ ‘ਤੇ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਤੀਜੇ ਦਿਨ ਸਟੰਪ ਤੱਕ 2 ਵਿਕਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾਈਆਂ ਸਨ।
ਇਹ ਵੀ ਦੇਖੋ : ਵੱਡੇ ਐਲਾਨ ਕਰਨ ਤੋਂ ਬਾਅਦ CM ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਕੇਨ ਵਿਲੀਅਮਸਨ ਅਤੇ ਰਾਸ ਟੇਲਰ ਨਾਬਾਦ ਪਰਤੇ ਸਨ। ਵਿਲੀਅਮਸਨ 12 ਦੌੜਾਂ ‘ਤੇ ਅਜੇਤੂ ਹਨ ਜਦਕਿ ਟੇਲਰ ਨੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਨਿਊਜ਼ੀਲੈਂਡ ਅਜੇ ਵੀ ਭਾਰਤ ਤੋਂ 116 ਦੌੜਾਂ ਪਿੱਛੇ ਹੈ।
ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ Live , ਹੋ ਰਹੇ ਵੱਡੇ ਸਿਆਸੀ ਧਮਾਕੇ, ਕੁੰਵਰ ਵਿਜੇ ਪ੍ਰਤਾਪ ਵੀ ਮੌਜੂਦ