ਸੋਮਵਾਰ ਨੂੰ ਲਾਲੜੂ ਦੇ ਦੋ ਪਿੰਡਾਂ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪਿੰਡ ਜੜੋਤ ਵਿੱਚ ਇੱਕ 17 ਸਾਲਾ ਲੜਕਾ ਅਤੇ ਹੁਮਾਯੂੰਪੁਰ-ਟਿੰਬਲੀ ਪਿੰਡ ਵਿੱਚ ਇੱਕ 10 ਸਾਲਾ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 17 ਸਾਲਾ ਸਾਗਰ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਜਦਕਿ 10 ਸਾਲਾ ਮ੍ਰਿਤਕ ਸੋਨੂੰ ਦੀ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਜੜੌਤ ਦਾ ਵਸਨੀਕ 17 ਸਾਲਾ ਸਾਗਰ ਪੁੱਤਰ ਓਮਪ੍ਰਕਾਸ਼ ਦੋ ਦੋਸਤਾਂ ਨਾਲ ਸ਼ਾਮ ਕਰੀਬ ਸਾਢੇ ਚਾਰ ਵਜੇ ਪਿੰਡ ਨੇੜੇ ਖੇਡ ਸਟੇਡੀਅਮ ਨੇੜੇ ਤਲਾਅ ‘ਤੇ ਪਹੁੰਚਿਆ ਸੀ। ਜਿਵੇਂ ਹੀ ਸਾਗਰ ਨੇ ਤਲਾਅ ਵਿਚ ਨਹਾਉਣ ਲਈ ਛਾਲ ਮਾਰੀ ਤਾ ਉਹ ਤਲਾਅ ਦੇ ਹੇਠਾਂ ਦਲਦਲ ਵਿੱਚ ਧਸ ਗਿਆ ਅਤੇ ਉੱਪਰ ਨਹੀਂ ਆ ਸਕਿਆ। ਜਦੋਂ ਉਸਦੇ ਦੋਵੇਂ ਦੋਸਤਾਂ ਨੇ ਵੇਖਿਆ ਕਿ ਸਾਗਰ ਪਾਣੀ ਵਿੱਚੋਂ ਬਾਹਰ ਨਹੀਂ ਆਇਆ, ਤਾਂ ਉਹ ਘਬਰਾ ਗਏ ਅਤੇ ਭੱਜਕੇ ਪਿੰਡ ਵਾਸੀਆਂ ਨੂੰ ਦੱਸਿਆ ਅਤੇ ਉਨ੍ਹਾਂ ਫਾਇਰ ਬ੍ਰਿਗੇਡ ਵਿਭਾਗ ਡੇਰਾਬੱਸੀ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਰੱਸਿਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੀ ਮੁਰਦਾ ਘਰ ਵਿੱਚ ਰਖਵਾਇਆ ਹੈ, ਅੱਜ ਉਸਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਦੂਜੇ ਮਾਮਲੇ ਵਿੱਚ ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਹੁਮੈਣਪੁਰ-ਤਿਸੰਬਲੀ ਵਿੱਚ ਛੱਪੜ ਵਿੱਚ ਨਹਾਉਂਦੇ ਸਮੇਂ 10 ਸਾਲਾ ਸੋਨੂੰ ਦੀ ਵੀ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੋਨੂੰ ਪੁੱਤਰ ਪ੍ਰਵੇਸ਼ ਰਾਮ, ਜੋ ਕਿ ਅਸਲ ਵਿੱਚ ਬਿਹਾਰ ਦੇ ਪਿੰਡ ਪਚਪੱਕੜੀ ਦਾ ਰਹਿਣ ਵਾਲਾ ਸੀ। ਇਸ ਸਮੇਂ ਉਸਦਾ ਪਰਿਵਾਰ ਡੇਰਾਬਾਸੀ ਦੇ ਹੁਮਾਯੂੰਪੁਰ ਵਿੱਚ ਕਿਰਾ ਦੇ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਪਿਤਾ ਨੇੜੇ ਹੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 23 ਤੋਂ 27 ਜੂਨ ਤੱਕ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪਟਵਾਰੀਆਂ ਤੇ ਕਾਨੂਨਗੋ ਨੇ ਵੀ ਕੰਮ ਕੀਤਾ ਠੱਪ
ਸੋਨੂੰ ਆਪਣੇ ਦੋਸਤਾਂ ਨਾਲ ਪਿੰਡ ਦੇ ਤਲਾਅ ਵਿਚ ਨਹਾਉਣ ਗਿਆ ਸੀ। ਤਲਾਅ ਵਿਚ ਨਹਾਉਂਦੇ ਸਮੇਂ ਅਚਾਨਕ ਉਸ ਦਾ ਪੈਰ ਡੂੰਘਾਈ ਵਾਲੀ ਜਗ੍ਹਾ ’ਤੇ ਫਿਸਲ ਗਿਆ ਅਤੇ ਉਹ ਹੇਠਾਂ ਡੁੱਬ ਗਿਆ। ਦੋਸਤਾਂ ਨੇ ਉਸਦੇ ਪਰਿਵਾਰ ਨੂੰ ਦੱਸਿਆ। ਉਹ ਪੁਲਿਸ ਨੂੰ ਸੂਚਿਤ ਸੂਚਨਾ ਦੇ ਕੇ ਮੌਕੇ ‘ਤੇ ਪਹੁੰਚੇ ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ ਪਰ ਜਦੋਂ ਚਾਰ ਘੰਟੇ ਦੀ ਮੁਸ਼ਕੱਤ ਤੋਂ ਬਾਅਦ ਉਸ ਨੂੰ ਲੱਭ ਕੇ ਪਾਣੀ ਵਿੱਚੋਂ ਕੱਢਿਆ ਗਿਆ ਤਾਂ ਉਸ ਦ ਮੌਤ ਹੋ ਚੁੱਕੀ ਸੀ। ਪੁਲਿਸ ਨੇ ਧਾਰਾ 174 ਤਹਿਤ ਕੇਸ ਦਰਜ ਕਰਕੇ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।