ਯੂਰੋ ਕੱਪ 2020 ਹੁਣ ਆਪਣੇ ਅਹਿਮ ਪੜਾਅ ‘ਤੇ ਪਹੁੰਚ ਗਿਆ ਹੈ। ਬੈਲਜੀਅਮ ਅਤੇ ਡੈਨਮਾਰਕ ਸੋਮਵਾਰ ਨੂੰ ਖੇਡੇ ਗਏ ਮੈਚਾਂ ਦੇ ਜ਼ਰੀਏ ਆਖਰੀ 16 ਵਿੱਚ ਜਗ੍ਹਾ ਬਣਾਉਣ ‘ਚ ਸਫਲ ਹੋ ਗਏ ਹਨ।
ਬੈਲਜੀਅਮ ਨੇ ਫਿਨਲੈਂਡ ਨੂੰ 2-0 ਨਾਲ ਹਰਾ ਕੇ ਆਖਰੀ -16 ਵਿੱਚ ਪ੍ਰਵੇਸ਼ ਕੀਤਾ ਹੈ। ਇੱਕ ਹੋਰ ਮੈਚ ਵਿੱਚ, ਡੈਨਮਾਰਕ ਨੇ ਰੂਸ ਉੱਤੇ 4-1 ਨਾਲ ਜਿੱਤ ਦਰਜ ਕਰਕੇ ਅਗਲੇ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਬੈਲਜੀਅਮ ਨੇ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਫਿਨਲੈਂਡ ਨੂੰ ਬੈਕਫੁੱਟ ‘ਤੇ ਰੱਖਿਆ। ਪਰ ਬੈਲਜੀਅਮ ਨੂੰ ਪਹਿਲੇ ਗੋਲ ਲਈ 74 ਵੇਂ ਮਿੰਟ ਤੱਕ ਇੰਤਜ਼ਾਰ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
ਗਰੁੱਪ ਬੀ ਦੇ ਦੂਜੇ ਮੈਚ ਵਿੱਚ ਡੈਨਮਾਰਕ ਨੇ ਰੂਸ ਨੂੰ 4-1 ਨਾਲ ਹਰਾ ਕੇ 16 ਦੇ ਦੌਰ ਵਿੱਚ ਜਗ੍ਹਾ ਪੱਕੀ ਕਰ ਲਈ। ਪਹਿਲੇ ਅੱਧ ਵਿੱਚ ਹੀ ਡੈਨਮਾਰਕ ਨੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੂਸ ਉੱਤੇ ਦਬਾਅ ਬਣਾਇਆ। ਸ਼ੁਰੂ ਵਿੱਚ ਰੂਸ ਦਾ ਡਿਫੈਂਸ ਹਾਲਾਂਕਿ ਮਜ਼ਬੂਤ ਸੀ।
ਇਹ ਵੀ ਦੇਖੋ : ਨੌਜਵਾਨਾਂ ਲਈ ਖੁਸ਼ਖਬਰੀ, 4362 ਪੁਲਿਸ ਕਾਂਸਟੇਬਲ ਦੀ ਭਰਤੀ ਦਾ ਹੋਇਆ ਐਲਾਨ, ਦੇਖੋ ਕਦੋਂ ਭਰ ਸਕਦੇ ਹੋ ਫਾਰਮ !