ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਾਰਨ ਇੱਕ ਵਾਰ ਫਿਰ ਮੁਸੀਬਤ ਵਿੱਚ ਪੈ ਗਏ ਹਨ । ਦਰਅਸਲ, ਇਮਰਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਵੱਧ ਰਹੇ ਜਿਨਸੀ ਸ਼ੋਸ਼ਣ ਦੇ ਮਾਮਲੇ ਔਰਤਾਂ ਦੇ ਕੱਪੜਿਆਂ ਨਾਲ ਜੁੜੇ ਹੋਏ ਹਨ।
ਇੱਕ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਕੇ ਜੇਕਰ ਔਰਤਾਂ ਬਹੁਤ ਘੱਟ ਕੱਪੜੇ ਪਾਉਂਦੀਆਂ ਹਨ, ਤਾਂ ਇਸਦਾ ਅਸਰ ਮਰਦਾਂ ‘ਤੇ ਪਵੇਗਾ, ਹਾਂ ਜੇ ਉਹ ਰੋਬੋਟ ਹਨ ਤਾਂ ਅਜਿਹਾ ਨਹੀਂ ਹੋਵੇਗਾ। ਇਹ ਕਾਮਨ ਸੈਂਸ ਦੀ ਗੱਲ ਹੈ।” ਇਮਰਾਨ ਖਾਨ ਦੀ ਇਸ ਘਟੀਆ ਟਿੱਪਣੀ ਨੇ ਦੁਨੀਆ ਭਰ ਦੀਆਂ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਗੁੱਸਾ ਫੈਲ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਅਤੇ ਪੱਤਰਕਾਰ ਉਨ੍ਹਾਂ ਦੀ ਸਖਤ ਆਲੋਚਨਾ ਕਰ ਰਹੇ ਹਨ ।
ਇਹ ਵੀ ਪੜ੍ਹੋ: ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
ਦਰਅਸਲ, ਇੰਟਰਨੈਸ਼ਨਲ ਕਮਿਸ਼ਨ ਆਫ ਜੂਰੀਸਟਸ ਦੀ ਦੱਖਣੀ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਉਮਰ ਨੇ ਇੱਕ ਟਵੀਟ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਾਕਿਸਤਾਨ ਵਿੱਚ ਜਿਨਸੀ ਹਿੰਸਾ ਦੇ ਕਾਰਨਾਂ ‘ਤੇ ਆਇਆ ਬਿਆਨ ਬਹੁਤ ਨਿਰਾਸ਼ਾਜਨਕ ਹੈ, ਜਿਸ ਵਿੱਚ ਇੱਕ ਵਾਰ ਫਿਰ ਉਨ੍ਹਾਂ ਨੇ ਪੀੜਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਸਪੱਸ਼ਟ ਰੂਪ ਨਾਲ ਸ਼ਰਮਨਾਕ ਹੈ।”
ਹਾਲਾਂਕਿ, ਡਿਜੀਟਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੇ ਫੋਕਲ ਸ਼ਖਸ ਡਾ: ਅਰਸਲਾਨ ਖਾਲਿਦ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸੰਦਰਭ ਤੋਂ ਬਾਹਰ ਲਿਜਾ ਕੇ ਇਹ ਟਵੀਟ ਕੀਤੇ ਜਾ ਰਹੇ ਹਨ । ਡਾ: ਅਰਸਲਾਨ ਖਾਲਿਦ ਨੇ ਟਵੀਟ ਕਰਦਿਆਂ ਕਿਹਾ ਕਿ ਖਾਨ ਦੇ ਅੱਧੇ ਸ਼ਬਦ ਕੱਟ ਕੇ ਸੰਦਰਭ ਤੋਂ ਬਾਹਰ ਲਿਜਾ ਕੇ ਟਵੀਟ ਕੀਤੇ ਜਾ ਰਹੇ ਹਨ।