ਮੌਜੂਦਾ ਸਮੇਂ ਵਿੱਚ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ ਦਿਖਾਈ ਦੇ ਰਹੀ ਹੈ। ਇਹ ਗੱਲ ਵਿਸ਼ਵ ਸਿਹਤ ਸੰਗਠਨ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਨੇ ਕਹੀ ਹੈ ।
ਮਾਹਿਰ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ਨਵੀਆਂ ਕਿਸਮਾਂ ਦੇ ਮਿਊਟੇਸ਼ਨ ਵੀ ਦੇਖਣ ਨੂੰ ਮਿਲ ਸਕਦੇ ਹਨ, ਜਿਨ੍ਹਾਂ ਦੇ ਵਿਰੁੱਧ ਵੈਕਸੀਨ ਦਾ ਪ੍ਰਭਾਵ ਸ਼ਾਇਦ ਘੱਟ ਹੋਵੇ। ਹਾਲਾਂਕਿ, ਹੁਣ ਵੀ ਕੋਰੋਨਾ ਦੇ ਵਿਰੁੱਧ ਵੈਕਸੀਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਵਜੋਂ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ
ਡੈਲਟਾ ਜਾਂ B.1.617.2 ਵੈਰੀਐਂਟ ਨੂੰ ਭਾਰਤ ਵਿੱਚ ਕੋਰੋਨਾ ਦੀ ਦੂਜੀ ਭਿਆਨਕ ਲਹਿਰ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਹੁਣ ਅੰਕੜਿਆਂ ਅਨੁਸਾਰ ਯੂਨਾਈਟਿਡ ਕਿੰਗਡਮ ਵਿੱਚ ਤੀਜੀ ਲਹਿਰ ਦਾ ਪ੍ਰਕੋਪ ਇਸੇ ਵੈਰੀਐਂਟ ਦੇ ਕਾਰਨ ਵੱਧ ਰਿਹਾ ਹੈ।
ਹੁਣ ਡੈਲਟਾ ਵੈਰੀਐਂਟ ਵਿੱਚ ਮਿਊਟੇਸ਼ਨ ਤੋਂ ਬਾਅਦ ਡੈਲਟਾ ਪਲੱਸ ਵੈਰੀਐਂਟ ਬਣਿਆ ਹੈ। ਭਾਰਤ ਵਿੱਚ ਹੁਣ ਡੈਲਟਾ ਪਲੱਸ ਵੈਰੀਐਂਟ ਨੇ ਵੀ ਫੈਲਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਮਹਾਂਰਾਸ਼ਟਰ ਅਤੇ ਕੇਰਲਾ ਵਿੱਚ ਕੋਵਿਡ-19 ਦੇ ਡੈਲਟਾ ਪਲੱਸ ਵੈਰੀਐਂਟ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ।
ਇਹ ਵੀ ਪੜ੍ਹੋ: ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
ਦੱਸ ਦੇਈਏ ਕਿ ਇਸ ਸਬੰਧੀ ਕਈ ਪ੍ਰਯੋਗਸ਼ਾਲਾ ਟੈਸਟ ਕਜੀਤੇ ਗਏ ਹਨ। ਜਿਨ੍ਹਾਂ ਵਿੱਚ ਪਤਾ ਲੱਗਦਾ ਹੈ ਕਿ ਡੈਲਟਾ ਵੈਰੀਐਂਟ ਵਿੱਚ ਦੂਸਰੇ ਰੂਪਾਂ ਦੀ ਤੁਲਨਾ ਵਿੱਚ ਟੀਕਿਆਂ ਦੇ ਲਈ ਮਜ਼ਬੂਤ ਪ੍ਰਤੀਰੋਧ ਹੈ। ਜੂਨ ਦੀ ਸ਼ੁਰੂਆਤ ਵਿੱਚ ਕੀਤੇ ਗਏ ਇੱਕ ਬ੍ਰਿਟਿਸ਼ ਅਧਿਐਨ ਵਿੱਚ ਪਾਇਆ ਗਿਆ ਕਿ ਡੈਲਟਾ, ਅਲਫ਼ਾ ਅਤੇ ਬੀਟਾ ਵੈਰੀਐਂਟ ਦੇ ਸੰਪਰਕ ਵਿੱਚ ਆਉਣ ਵਾਲੇ ਟੀਕੇ ਵਾਲੇ ਲੋਕਾਂ ਵਿੱਚ ਬਣੇ ਐਂਟੀਬਾਡੀਜ਼ ਦੇ ਪੱਧਰ ਦੀ ਜਾਂਚ ਕੀਤੀ ਗਈ ਸੀ । ਵਿਗਿਆਨੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਬਾਰੇ ਲਗਾਤਾਰ ਖੋਜ ਕਰ ਰਹੇ ਹਨ ਕਿ ਟੀਕਾ ਉਨ੍ਹਾਂ ਦੇ ਵਿਰੁੱਧ ਕਿੰਨਾ ਪ੍ਰਭਾਵਸ਼ਾਲੀ ਹੈ। ਫਿਲਹਾਲ ਦੁਨੀਆ ਭਰ ਵਿੱਚ ਡੈਲਟਾ ਵੈਰੀਐਂਟ ਚਿੰਤਾ ਦਾ ਕਾਰਨ ਹੈ।