ਬਠਿੰਡਾ : ਮਾਨਸਾ ਦੇ ਮਿੱਠੂ ਕਬੱਡੀ ਦਾ ਵੱਡੇ ਜਿਗਰੇ ਵਾਲੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਸਰਸਾਵਾ ਏਅਰਬੇਸ ਸਟੇਸ਼ਨ ਤੋਂ ਹਵਾਈ ਫੌਜ ਦੇ ਛੇ ਹੈਲੀਕਾਪਟਰਾਂ ਨੂੰ 72 ਲੱਖ ਰੁਪਏ ਵਿਚ ਖਰੀਦਿਆ ਹੈ। ਇਨ੍ਹਾਂ ਵਿਚੋਂ ਤਿੰਨ ਨਾਲ ਦੇ ਨਾਲ ਪਹਿਲਾਂ ਹੀ ਵਿਕ ਗਏ। ਉਥੇ ਹੀ ਉਹ ਸੋਮਵਾਰ ਸ਼ਾਮ ਨੂੰ ਬਾਕੀ ਤਿੰਨਾਂ ਨੂੰ ਮਾਨਸਾ ਲੈ ਕੇ ਆਇਆ ਤਾਂ ਉਥੇ ਲੋਕਾਂ ਦੀ ਤਾਂਤਾ ਲੱਗ ਗਿਆ। ਲੋਕ ਯਾਦਗਾਰ ਲਈ ਸੈਲਫੀਆਂ ਵੀ ਲੈ ਰਹੇ ਹਨ।
ਡਿੰਪਲ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਮਿੱਠੂ ਨੇ ਸਾਲ 1988 ਵਿਚ ਕਬਾੜ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਹੁਣ ਖਰੀਦ ਇੰਨੀ ਹੋ ਗਈ ਹੈ ਕਿ ਉਨ੍ਹਾਂ ਨੇ ਤਕਰੀਬਨ 6 ਏਕੜ ਜ਼ਮੀਨ ‘ਤੇ ਕਬਾੜ ਰੱਖਿਆ ਹੋਇਆ ਹੈ। ਉਹ ਹੁਣ ਸਿਰਫ ਮਾਨਸਾ ਪੰਜਾਬ ਹੀ ਨਹੀਂ, ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਬਾੜ ਦੀ ਖਰੀਦ ਦਾ ਕੰਮ ਕਰਦੇ ਹਨ। ਡਿੰਪਲ ਨੇ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਜਦੋਂ ਉਹ ਕਬਾੜ ਦੀ ਖਰੀਦ ਲਈ ਆਨਲਾਈਨ ਸਰਚ ਕਰ ਰਹੇ ਸੀ, ਤਾਂ ਉਸਨੇ ਏਅਰਫੋਰਸ ਦੀ ਨਿਲਾਮੀ ਵੇਖੀ, ਇਸ ਵਿੱਚ ਛੇ ਹੈਲੀਕਾਪਟਰਾਂ ਦੀ ਨਿਲਾਮੀ ਕੀਤੀ ਜਾਣੀ ਸੀ।
ਉਸ ਨੇ ਇਹ ਹੈਲੀਕਾਪਟਰ 72 ਲੱਖ ਰੁਪਏ ਵਿੱਚ ਆਨਲਾਈਨ ਖਰੀਦ ਲਏ। ਇਕ ਹੈਲੀਕਾਪਟਰ ਦੀ ਕੀਮਤ 12 ਲੱਖ ਰੁਪਏ ਸੀ। ਖਰੀਦ ਤੋਂ ਤੁਰੰਤ ਬਾਅਦ ਤਿੰਨ ਹੈਲੀਕਾਪਟਰ ਵਿਕ ਗਏ। ਲੌਕਡਾਊਨ ਕਾਰਨ ਬਾਕੀ ਤਿੰਨ ਹੈਲੀਕਾਪਟਰਾਂ ਨੂੰ ਲਿਆਉਣ ਵਿਚ ਦੇਰ ਹੋਈ। ਉਹ ਸੋਮਵਾਰ ਸ਼ਾਮ ਨੂੰ ਤਿੰਨੋਂ ਹੈਲੀਕਾਪਟਰਾਂ ਨੂੰ ਟਰਾਲੇ ਰਾਹੀਂ ਮਾਨਸਾ ਲੈ ਆਇਆ। ਸਰਸਾਵਾ ਤੋਂ ਮਾਨਸਾ ਲਿਆਉਣ ਲਈ ਪ੍ਰਤੀ ਹੈਲੀਕਾਪਟਰ 75 ਹਜ਼ਾਰ ਰੁਪਏ ਕਿਰਾਇਆ ਦੇਣਾ ਪਿਆ। ਜਿਵੇਂ ਹੀ ਇਹ ਹੈਲੀਕਾਪਟਰ ਮਾਨਸਾ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਲੋਕ ਇਥੇ ਪਹੁੰਚ ਗਏ। ਲੋਕ ਹੈਲੀਕਾਪਟਰ ਨੇੜੇ ਬੱਚਿਆਂ ਨੂੰ ਖੜੇ ਕਰਕੇ ਫੋਟੋਆਂ ਅਤੇ ਸੈਲਫੀਆਂ ਲੈ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਫਤਹਿਜਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’
ਮਾਨਸਾ ਲਿਆਉਂਦੇ ਸਮੇਂ ਰਸਤੇ ਵਿੱਚ ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਹੈਲੀਕਾਪਟਰਾਂ ਦੇ ਉੱਪਰ ਵਾਲੇ ਪੱਖਿਆਂ ਨੂੰ ਲਾਹੁਣਾ ਪਿਆ। ਇਸ ਦੌਰਾਨ ਲੋਕਾਂ ਦੀ ਭੀੜ ਸੜਕ ‘ਤੇ ਦੇਖਣ ਲਈ ਇਕੱਠੀ ਹੋ ਗਈ ਸੀ। ਡਿੰਪਲ ਅਰੋੜਾ ਨੇ ਦੱਸਿਆ ਕਿ ਵੇਚੇ ਗਏ ਤਿੰਨ ਹੈਲੀਕਾਪਟਰਾਂ ਵਿਚੋਂ ਇਕ ਨੂੰ ਲੁਧਿਆਣਾ ਰੋਡ ‘ਤੇ ਸਥਿਤ ਇਕ ਰਿਜ਼ੋਰਟ ਦੇ ਲੋਕਾਂ ਨੇ ਖਰੀਦਿਆ ਹੈ। ਜਦੋਂ ਕਿ ਇੱਕ ਨੂੰ ਇੱਕ ਚੰਡੀਗੜ੍ਹ ਦੇ ਵਸਨੀਕ ਨੇ ਇਸ ਨੂੰ ਇੱਕ ਮਾਡਲ ਦੇ ਰੂਪ ਵਿੱਚ ਸਜਾਉਣ ਲਈ ਖਰੀਦਿਆ ਹੈ। ਇੱਕ ਹੈਲੀਕਾਪਟਰ ਮੁੰਬਈ ਵਿੱਚ ਇੱਕ ਫਿਲਮ ਨਿਰਮਾਤਾ ਦੁਆਰਾ ਖਰੀਦਿਆ ਗਿਆ ਹੈ।