Rajpura Civil Hospital Covid Ward: ਸ਼ਨੀਵਾਰ ਨੂੰ ਰਾਜਪੁਰਾ ਦੇ ਏ ਪੀ ਜੈਨ ਸਿਵਲ ਵਿੱਚ ਪ੍ਰਾਈਵੇਟ ਆਧੁਨਿਕ ਹਸਪਤਾਲਾਂ ਦੀ ਤਰਜ ਤੇ ਨਵੇਂ ਬਣਾਏ ਗਏ 50 ਆਧੁਨਿਕ ਬੈਡਾਂ ਵਾਲੇ ਕੋਵਿਡ ਵਾਰਡ ਜਿਸ ਵਿੱਚ ਹਰ ਬੈਡ ਤੱਕ ਪਾਈਪ ਰਾਹੀਂ ਮਿਲਣ ਵਾਲੀ ਆਕਸੀਜਨ ਸਪਲਾਈ ਅਤੇ ਡਿਜਿਟਲ ਮਾਨਿਟਰ ਅਤੇ ਹੋਰ ਕਾਫੀ ਸੁਵਿਧਾਵਾਂ ਹਨ ਦਾ ਉੱਦਘਾਟਨ ਸ਼ਨੀਵਾਰ ਹਲਕਾ ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਸਿਵਲ ਸਰਜਨ ਪਟਿਆਲਾ ਡਾ ਸਤਿੰਦਰਪਾਲ ਸਿੰਘ, ਐਸ ਐਮ ਓ ਰਾਜਪੁਰਾ ਡਾ ਜਗਇੰਦਰਪਾਲ ਸਿੰਘ ਹੋਰ ਡਾਕਟਰਾਂ ਦੀ ਹਾਜ਼ਰੀ ਵਿੱਚ ਕੀਤਾ।
ਇਸ ਮੌਕੇ ‘ਤੇ ਪਤੱਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਵਿਧਾਇਕ ਕੰਬੋਜ ਨੇ ਕਿਹਾ ਕਿ ਹਸਪਤਾਲ ਦੇ ਐਸਐਮਓ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਅਤੇ ਸਮੂਹ ਸਟਾਫ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਆਪਣੀ ਸੇਵਾਵਾਂ ਨੂੰ ਬਖੂਬੀ ਨਾਲ ਨਿਭਾਇਆ ਹੈ। ਜਿਸਦਾ ਨਤੀਜਾ ਹੈ ਕਿ ਕੋਵਿਡ ਦੇ ਦੌਰਾਨ ਇੱਥੇ ਦਾਖਲ ਹੋਏ 350 ਮਰੀਜ਼ਾਂ ਵਿੱਚੋਂ 98 ਫ਼ੀਸਦੀ ਮਰੀਜ਼ ਰਾਜੀ ਹੋਕੇ ਆਪਣੇ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਨੀਇਤ ਸਾਫ਼ ਹੋਵੇ ਤਾਂ ਨੀਤੀ ਆਪਣੇ ਆਪ ਲਾਗੂ ਹੋ ਜਾਂਦੀ ਹੈ ਉਨ੍ਹਾਂ ਦੇ ਵਿਧਾਇਕ ਬਨਣ ਦੇ ਬਾਅਦ ਉਨ੍ਹਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਸਾਂਸਦ ਪਟਿਆਲਾ ਮਹਾਰਾਣੀ ਪਰਨੀਤ ਕੌਰ ਅਤੇ ਮੁੱਖਮੰਤਰੀ ਕੈਪਟੇਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਫੰਡਾਂ ਨਾਲ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਲਈ ਕਰੋੜਾ ਰੁਪਈਆਂ ਦੇ ਵਿਕਾਸ ਕਾਰਜ ਕਰਵਾਏ ਹਨ।
ਇਸ ਹਸਪਤਾਲ ਲਈ ਉਨ੍ਹਾਂ ਖੁਦ ਵਲੋਂ ਕੀਤੇ ਯਤਨਾਂ ਅਤੇ ਸਹਿਯੋਗ ਜਿਸ ਵਿੱਚ ਉਨ੍ਹਾਂ ਬੀਤੇਂ ਦਿਨੀਂ ਆਪਣੇ ਜਨਮ ਦਿਹਾੜੇ ਉੱਤੇ ਇਸ ਵਾਰਡ ਲਈ 50 ਆਧੁਨਿਕ ਬੈੱਡ ਭੇਟ ਕੀਤੇ ਸਨ। ਨਿਸ਼ਕਾਮ ਸੇਵਾ ਸੁਸਾਇਟੀ ਅਤੇ ਹੋਰ ਸਾਮਾਜਕ ਸੰਸਥਾਵਾਂ ਵਲੋਂ ਦਿੱਤੇ ਗਏ। ਸਹਿਯੋਗ ਦੀ ਬਦੌਲਤ ਪਿਛਲੇ ਕਾਫ਼ੀ ਸਮਾਂ ਤੋਂ ਲਾਵਾਰਸ ਅਤੇ ਖਸਤਾਹਾਲ ਵਿੱਚ ਪਿਆ ਹੋਇਆ। ਉਹੀ ਹਸਪਤਾਲ ਜਿਸ ਵਿੱਚ ਹੁਣ ਡਾਈਲਸਿਸ ਮਸ਼ੀਨਾਂ , ਸੇਲ ਕਾਊਂਟਰ, ਡਿਜਿਟਲ ਐਕਸਰੇ ਅਤੇ ਹੋਰ ਕਈ ਸਹੂਲਤਾਂ ਦੇ ਨਾਲ ਆਧੁਨਿਕ ਜੱਚਾ ਔਰਤ ਬੱਚਾ ਵਾਰਡ ਦੀ ਇਮਾਰਤ ਮੌਜੂਦ ਹੈ। ਅੱਜ ਕਿਸੇ ਵੀ ਪੱਖੋਂ ਕਿਸੇ ਪ੍ਰਾਈਵੈਟ ਅਤਿ ਆਧੁਨਿਕ ਹਸਪਤਾਲ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਛੇਤੀ ਇਸ ਹਸਪਤਾਲ ਵਿੱਚ ਆਕਸੀਜਨ ਪਲਾਂਟ ਜਿਸਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਕਿਫਾਈਟੀ ਰੇਟਾਂ ਤੇ ਸੀ ਟੀ ਸਕੈਨ ਦੀ ਸਹੂਲਤ ਸ਼ੁਰੂ ਕਰਵਾ ਦਿੱਤੀ ਜਾਵੇਗੀ ।