woman police officer aanie from selling lemonade: ਸਾਡੇ ਦੇਸ਼ ਨੂੰ ਇੱਕ ਔਰਤ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ।ਪਰ ਅਜੇ ਵੀ ਕਿਤੇ ਨਾ ਕਿਤੇ ਔਰਤਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਵੇਂ ਕਿ ਹੁਣ ਸਾਡੇ ਦੇਸ਼ ‘ਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੋਣ ਦਾ ਦਰਜਾ ਦਿੱਤਾ ਜਾਣ ਲੱਗਾ ਹੈ ਪਰ ਅਜੇ ਵੀ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਘਾਲਣਾ ਘਾਲਣੀ ਪੈ ਰਹੀ ਹੈ।ਪਹਿਲੇ ਸਮਿਆਂ ‘ਚ ਕੁੜੀਆਂ ਨੂੰ ਕੁੱਖ ‘ਚ ਹੀ ਕਤਲ ਕਰ ਦਿੱਤਾ ਜਾਂਦਾ ਸੀ।ਪਰ ਹੁਣ ਲੜਕੀਆਂ ਨੂੰ ਲੋਕ ਬੋਝ ਨਹੀਂ ਸਮਝਦੇ।ਲੜਕੀਆਂ ਵੀ ਹੁਣ ਆਪਣੇ ਪੈਰਾਂ ‘ਤੇ ਖੜ੍ਹ ਕੇ ਆਪਣੇ ਦੇਸ਼ ਮਾਂ-ਬਾਪ ਦਾ ਨਾਂ ਰੌਸ਼ਨ ਕਰਦੀਆਂ ਹਨ।
ਅਜਿਹੀ ਹੀ ਇੱਕ ਭਾਵੁਕ ਖਬਰ ਸਾਹਮਣੇ ਆਈ ਹੈ, ਜ਼ਿਕਰਯੋਗ ਹੈ ਕਿ ਇੱਕ ਲੜਕੀ ਨਿੰਬੂ ਪਾਣੀ ਅਤੇ ਆਈਸ ਕਰੀਮ ਵੇਚ ਕੇ ਆਪਣੀ ਮਿਹਨਤ ਸਦਕਾ ਸਬ-ਇੰਸਪੈਕਟਰ ਬਣ ਗਈ ਹੈ।ਦੱਸਣਯੋਗ ਹੈ ਕਿ ਕੇਰਲਾ ਦੇ ਤਿਰੂਵਨੰਤਪੁਰਮ ਦੇ ਕਾਂਜੀਰਾਮਕੂਲਮ ਦੀ ਰਹਿਣ ਵਾਲੀ ਐੱਸ ਪੀ ਐੱਨ ਆਪਣੇ ਪਤੀ ਤੋਂ ਵੱਖ ਹੋ ਗਈ ਸੀ।ਉਸ ਸਮੇਂ ਉਨਾਂ੍ਹ ਦਾ 8 ਮਹੀਨਿਆਂ ਦਾ ਬੱਚਾ ਸੀ।ਉਸਦੇ ਮਾਂ-ਬਾਪ ਨੇ ਉਸ ਨੂੰ ਆਪਣੇ ਘਰ ਰੱਖਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।ਇਸ ਤੋਂ ਬਾਅਦ ਉਹ ਆਪਣੀ ਦਾਦੀ ਦੇ ਘਰ ਆਈ।ਉਸਨੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਤਰਾਂ-ਤਰਾਂ ਦੀਆਂ ਨੌਕਰੀਆਂ ਕੀਤੀਆਂ।
ਦੱਸਣਯੋਗ ਹੈ ਕਿ ਉਸ ਨੇ ਘਰ-ਘਰ ਜਾ ਕੇ ਬੀਮਾ ਪਾਲਿਸੀ, ਫਿਰ ਸ਼ਿਕੰਜਵੀਂ ਅਤੇ ਤਿਉਹਾਰਾਂ ਮੇਲਿਆਂ ਮੌਕੇ ਆਈਸ ਕ੍ਰੀਮ ਵੇਚੀ ਪਰ ਉਸਦੇ ਸੁਪਨਿਆਂ ਦੀ ਉਡਾਨ ਉੱਚੀ ਸੀ।ਉਸ ਨੇ ਆਪਣੀ ਇਸ ਉਡਾਨ ‘ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਅਤੇ ਅੱਜ ਉਹ ਆਪਣੀ ਮਿਹਨਤ ਸਦਕਾ ਵਰਖਲਾ ਥਾਣੇ ਦੇ ਸਬ-ਇੰਸਪੈਕਟਰ ਵਜੋਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।ਜ਼ਿਕਰਯੋਗ ਐਨ ਨੇ ਸ਼ਨੀਵਾਰ ਨੂੰ ਸਬ-ਇੰਸਪੈਕਟਰ ਵਜੋਂ ਅਹੁਦਾ ਸੰਭਾਲਿਆ।ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵੀ ਉਨਾਂ੍ਹ ਨੂੰ ਵਧਾਈ ਦੇ ਸੰਦੇਸ਼ ਆ ਰਹੇ ਹਨ।ਹੁਣ ਉਸਨੂੰ ਕਈ ਫਿਲਮੀ ਸਿਤਾਰੇ ਵੀ ਸ਼ੁੱਭ ਕਾਮਨਾਵਾਂ ਦੇ ਰਹੇ ਹਨ।
ਐਨ ਦੀ ਜ਼ਿੰਦਗੀ ਕੁਝ ਇਸ ਤਰੀਕੇ ਸ਼ੁਰੂ ਹੁੰਦੀ ਹੈ, ਆਪਣੀ ਗ੍ਰੈਜੂਏਸ਼ਨ ਦੇ ਪਹਿਲੇ ਸਾਲ, ਐਨ ਆਪਣੇ ਮਾਪਿਆਂ ਵਿਰੁੱਧ ਗਈ ਅਤੇ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਵਾ ਲਿਆ।ਉਸਨੇ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਦਾਦੀ ਨਾਲ ਰਹਿੰਦਿਆਂ ਕਦੇ ਵੀ ਆਪਣੀ ਸਿੱਖਿਆ ਨਾਲ ਸਮਝੌਤਾ ਨਹੀਂ ਕੀਤਾ।ਉਸਨੇ ਪਹਿਲਾਂ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਬਾਅਦ ‘ਚ ਡਿਸਟੇਂਸ ਲਰਨਿੰਗ ਤੋਂ ਉਸਨੇ ਪੋਸਟ ਗ੍ਰੈਜੂਏਸ਼ਨ ਕੀਤੀ।ਇਕੱਲੀ ਮਾਂ ਹੋਣ ਕਰਕੇ, ਐਨ ਨੂੰ ਆਪਣੇ ਅਤੇ ਬੱਚੇ ਲਈ ਕਿਰਾਏ ਦੇ ਮਕਾਨ ਲੱਭਣ ‘ਚ ਮੁਸ਼ਕਲ ਆਈ।ਉਸਨੇ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਬੁਆਏਕੱਟ ਵਾਲ ਰੱਖਣ ਦਾ ਫੈਸਲਾ ਕੀਤਾ।
ਮਾਇਆਵਤੀ ਦਾ ਵੱਡਾ ਐਲਾਨ: BSP ਨਹੀਂ ਲੜੇਗੀ ਜ਼ਿਲਾ ਪੰਚਾਇਤ ਪ੍ਰਧਾਨ ਚੋਣਾਂ …
ਉਹ ਨਹੀਂ ਸੀ ਚਾਹੁੰਦੀ ਕਿ ਲੋਕ ਉਸ ਵੱਲ ਧਿਆਨ ਦੇਣ।ਐਨ ਦੇ ਕਿਸੇ ਕਰੀਬੀ ਨੇ ਉਸਨੂੰ ਪੁਲਿਸ ਅਧਿਕਾਰੀ ਦੀ ਨੌਕਰੀ ਲਈ ਅਰਜ਼ੀ ਦੇਣ ਲਈ ਕਿਹਾ।ਇਸ ਤੋਂ ਬਾਅਦ ਉਸਨੇ ਸਬ ਇੰਸਪੈਕਟਰ ਦੀ ਪ੍ਰੀਖਿਆ ਦਿੱਤੀ।ਰਿਸ਼ਤੇਦਾਰ ਨੇ ਐਨੀ ਨੂੰ ਪ੍ਰੀਖਿਆ ਦੀ ਤਿਆਰੀ ਲਈ ਕੁਝ ਪੈਸੇ ਦਿੱਤੇ।2016 ‘ਚ ਐਨ ਇੱਕ ਪੁਲਿਸ ਅਧਿਕਾਰੀ ਬਣ ਗਈ।ਤਿੰਨ ਸਾਲ ਬਾਅਦ ਉਸਨੇ ਸਬ-ਇੰਸਪੈਕਟਰ ਦੀ ਪ੍ਰੀਖਿਆ ਪਾਸ ਕੀਤੀ।ਡੇਢ ਸਾਲ ਦੀ ਸਿਖਲਾਈ ਤੋਂ ਬਾਅਦ ਉਸਨੇ ਸ਼ਨੀਵਾਰ ਨੂੰ ਪ੍ਰੋਬੇਸ਼ਨਰੀ ਪੁਲਿਸ ਸਬ-ਇੰਸਪੈਕਟਰ ਦਾ ਅਹੁਦਾ ਸੰਭਾਲਿਆ।
ਬੰਦੇ ਨੇ ਕੀਤੀ ਕਮਾਲ!ਬਿਜਲੀ ਤੋਂ ਬਿਨਾਂ ਪੱਖਾ ਤੇ ਪੈਟਰੋਲ ਤੋਂ ਬਿਨਾਂ ਚਲਾਤਾਂ ਬਾਈਕ!ਘਰ ਦੀਆ ਖ਼ਰਾਬ ਚੀਜ਼ਾਂ ਸੁੱਟਣ…