ਪੰਜਾਬ ਵਿੱਚ ਡੈਲਟਾ ਪਲੱਸ ਵੇਰੀਐਂਟ ਨੇ ਦਹਿਸ਼ਤ ਮਚਾ ਦਿੱਤਾ ਹੈ। ਲੁਧਿਆਣਾ ਵਿੱਚ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪਹਿਲਾਂ ਤੋਂ ਕਾਫੀ ਸਰਗਰਮ ਹੋ ਗਿਆ ਹੈ। ਪਿੰਡ ਜੰਡ ਤੋਂ ਬਾਅਦ ਪਿੰਡ ਲਤਾਲਾ ਵਿੱਚ ਵਿਭਾਗ ਵੱਲੋਂ 200 ਨਮੂਨੇ ਲਏ ਗਏ ਅਤੇ ਹੁਣ ਵਿਭਾਗ ਉਨ੍ਹਾਂ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ।
ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਜੰਡ ਅਤੇ ਲਤਾਲਾ ਨੂੰ ਛੱਡ ਕੇ ਆਸ-ਪਾਸ ਦੇ ਸਾਰੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਸ ਨਵੇਂ ਰੂਪ ਦੇ ਫੈਲਣ ਤੋਂ ਰੋਕਣ ਲਈ ਕੋਵਿਡ-19 ਦੇ ਉਪਾਵਾਂ ਦੀ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ। ਫਿਲਹਾਲ ਵਿਭਾਗ 200 ਨਮੂਨਿਆਂ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ ਅਤੇ ਇਸ ‘ਤੇ ਅੱਗੇ ਦਾ ਐਕਸ਼ਨ ਪਲਾਨ ਬਣਾਇਆ ਜਾਵੇਗਾ।
ਇਹ ਵਰਣਨਯੋਗ ਹੈ ਕਿ ਵਿਭਾਗ ਪੂਰੇ ਪੰਜਾਬ ਤੋਂ ਲਏ ਇੱਕ ਰੈਂਡਮ ਸੈਂਪਲ ਵਿੱਚ ਪਿੰਡ ਜੰਡ ਵਿੱਚ ਇੱਕ ਸਾਬਕਾ ਸਿਪਾਹੀ ਵਿੱਚ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ ਹੋਣ ਤੋਂ ਬਾਅਦ ਹਰਕਤ ਵਿੱਚ ਆ ਗਿਆ। ਡੈਲਟਾ ਪਲੱਸ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵੇਖੋ Asian Gold Medalist ਦਾ ਹਾਲ! ਖੇਡਾਂ ਲਈ ਘਰ ਗਿਰਵੀ ਰੱਖਣ ਵਾਲਾ ਅੱਜ ਚਾਹ ਵੇਚ ਕੇ ਚਲਾ ਰਿਹਾ ਗੁਜ਼ਾਰਾ
ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਪਾਜ਼ੀਟਿਵ ਵਿਅਕਤੀ ਡੇਲਟਾ ਪਲੱਸ ਵੇਰੀਐਂਟ ਮਿਲਣ ਤੋਂ ਪਹਿਲਾਂ ਅਬੋਹਰ ਅਤੇ ਮੰਡੀ ਅਹਿਮਦਗੜ੍ਹ ਗਿਆ ਸੀ। ਲੁਧਿਆਣਾ ਸਿਹਤ ਵਿਭਾਗ ਨੇ ਸੰਗਰੂਰ ਦੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਸੈਂਪਲ ਲੈਣ ਲਈ ਕਿਹਾ ਗਿਆ ਹੈ, ਤਾਂ ਜੋ ਉਥੇ ਵੀ ਇਨਫੈਕਸ਼ਨ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ।