ਜ਼ਿਲ੍ਹਾ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਮੁਕੱਦਮਾ ਨੰਬਰ 126 ਮਿਤੀ 18-10-2012 ਅ/ਧ 15 ਥਾਣਾ ਬੱਸੀ ਪਠਾਣਾਂ ਵਿਚ ਪਿਛਲੇ 7 ਸਾਲਾਂ ਤੋਂ ਭਗੌੜੇ ਚੱਲੇ ਆ ਰਹੇ ਗਜਿੰਦਰ ਸਿੰਘ ਵਾਸੀ ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਵਾਸੀ ਮੱਧ ਪ੍ਰਦੇਸ਼ ਨੂੰ ਥਾਣਾ ਬੱਸੀ ਪਠਾਣਾਂ ਦੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ਨੇ ਥਾਣੇਦਾਰ ਪਵਨ ਕੁਮਾਰ ਸਮੇਤ ਪੁਲਸ ਪਾਰਟੀ ਦੇ ਥਾਣਾ ਸਟੇਸ਼ਨ ਰੋਡ ਮੂਰੈਨਾ ਦੀ ਪੁਲਸ ਨਾਲ ਤਾਲਮੇਲ ਕਰਕੇ ਕਥਿਤ ਤੌਰ ’ਤੇ ਸੁਭਾਸ਼ ਨਗਰ ਜ਼ਿਲਾ ਮੂਰੈਨਾ ਤੋਂ ਗ੍ਰਿਫ਼ਤਾਰ ਕੀਤਾ।
ਜਿਸਨੂੰ ਮਾਨਯੋਗ ਅਦਾਲਤ ਸ਼੍ਰੀ ਸਖਸਮ ਨਰੂਲਾ ਥਾਣਾ ਸਟੇਸ਼ਨ ਰੋਡ ਮੂਰੈਨਾ ਦੀ ਅਦਾਲਤ ਵਿਚ ਪੇਸ਼ ਕਰਕੇ 2 ਦਿਨਾਂ ਰਾਹਦਾਰੀ ਰਿਮਾਂਡ ਹਾਸਲ ਕਰਨ ਉਪਰੰਤ ਹਮਰਾਹ ਲਿਆਕੇ ਬੰਦ ਹਵਾਲਾਤ ਥਾਣਾ ਬੱਸੀ ਪਠਾਣਾਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਮੁਕੱਦਮਾ ਨੰਬਰ 20 ਮਿਤੀ 12-02-2020 ਅ/ਧ 22 ਥਾਣਾ ਬੱਸੀ ਪਠਾਣਾਂ ਦੇ ਪੀ.ਓ ਗੁਰਦੇਵ ਸਿੰਘ ਵਾਸੀ ਬੱਸੀ ਪਠਾਣਾਂ ਦੀ ਗ੍ਰਿਫ਼ਤਾਰੀ ਲਗਾਤਾਰ ਰੇਡਾ ਕੀਤੀਆਂ ਗਈਆਂ ਅਤੇ ਗੁਰਦੇਵ ਸਿੰਘ ਨੇ ਮਾਨਯੋਗ ਅਦਾਲਤ ਵਿਚ ਆਤਮ ਸਮੱਰਪਣ ਕਰ ਦਿੱਤਾ ਜਿਸ ਨੂੰ ਗ੍ਰਿਫ਼ਤਾਰ ਕਰਕੇ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਅਧੀਨ ਬੰਦ ਬੋਸਟਲ ਜੇਲ ਲੁਧਿਆਣਾ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਅਲੱਗ ਮਾਮਲੇ ਵਿਚ ਡੀ.ਐੱਸ.ਪੀ. ਬੱਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਮਾਂਹ ਜੂਨ 2021 ਦੌਰਾਨ ਥਾਣਾ ਬੱਸੀ ਪਠਾਣਾਂ ਅਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਸ ਵਲੋਂ 11 ਮੁਕੱਦਮੇ ਐੱਨ.ਡੀ.ਪੀ.ਐੱਸ ਐਕਟ, 3 ਮੁਕੱਦਮੇ ਆਬਕਾਰੀ ਐਕਟ, 2 ਮੁਕੱਦਮੇ ਜੂਆ ਐਕਟ ਅਧੀਨ ਦਰਜ ਕਰਕੇ ਦੋਸ਼ੀਆਨ ਨੂੰ ਗਿ੍ਰਫਤਾਰ ਕਰਕੇ ਬ੍ਰਾਮਦਗੀ ਕਰਵਾਈ ਗਈ ਹੈ ਅਤੇ ਵੱਖ-ਵੱਖ ਮੁਕੱਦਮਿਆਂ ਦੇ 3 ਹੋਰ ਪੀ.ਓਜ਼ ਗਿ੍ਰਫਤਾਰ ਕੀਤੇ ਗਏ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਇੰਸਪੈਕਟਰ ਗੱਬਰ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ ਸਰਹਿੰਦ ਦੀ ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਅਧਾਰ ’ਤੇ ਜਗਜੀਤ ਸਿੰਘ ਵਾਸੀ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋ ਇਕ ਦੇਸੀ ਪਿਸਟਲ 32 ਬੋਰ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੇ ਹਨ। ਜਿਸ ਖਿਲਾਫ ਪਹਿਲਾਂ ਵੀ ਮੁਕੱਦਮਾ ਥਾਣਾ ਭਾਦਸੋਂ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਸਲਾ ਕਿੱਥੋ ਲੈ ਕੇ ਆਇਆ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਹੈ।