shashi tharoor targest pm modi: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਅਕਸਰ ਹੀ ਆਪਣੀ ਅੰਗਰੇਜ਼ੀ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਸ਼ਸ਼ੀ ਥਰੂਰ ਨੇ ਇੱਕ ਨਵਾਂ ਸ਼ਬਦ ਸਿੱਖਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਹ ਸ਼ਬਦ ਹੈ ‘pogonotrophy’ ।ਅੰਗਰੇਜ਼ੀ ਦੇ ਇਸ ਸ਼ਬਦ ਦਾ ਮਤਲਬ ਦਾੜੀ ਵਧਣਾ ਹੈ।ਸ਼ਸੀ ਥਰੂਰ ਨੇ ਇਸ ਸ਼ਬਦ ਦਾ ਮਤਲਬ ਦੱਸਦੇ ਹੋਏ ਇਸਦੀ ਵਰਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਦਾੜੀ ਨਾਲ ਕੀਤਾ ਹੈ।ਦਰਅਸਲ ਸ਼ਸ਼ੀ ਥਰੂਰ ਨਾਲ ਨੂੰ ਯੂਜ਼ਰ ਨੇ ਕਿਹਾ ਸੀ, ਮੈਂ ਇੱਕ ਨਵਾਂ ਸ਼ਬਦ ਸਿੱਖਣ ਦਾ ਇੰਤਜ਼ਾਰ ਕਰ ਰਹੀ ਹਾਂ।
ਇਸ ‘ਤੇ ਸ਼ਸ਼ੀ ਥਰੂਰ ਨੇ ਜਵਾਬ ਦਿੱਤਾ, ਮੇਰੇ ਅਰਥਸ਼ਾਸ਼ਤਰੀ ਦੋਸਤ ਰਤਿਨ ਰਾਏ ਨੇ ਮੈਨੂੰ ਨਵਾਂ ਸ਼ਬਦ ‘pogonotrophy’ ਸਿਖਾਇਆ ਹੈ।ਜਿਸਦਾ ਮਤਲਬ ਦਾੜੀ ਵਧਾਉਣਾ ਹੁੰਦਾ ਹੈ।ਥਰੂਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਾਮਾਰੀ ਦੌਰਾਨ ਦਾੜੀ ਵਧਾਉਂਦੇ ਰਹੇ।ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਪੀਐੱਮ ਮੋਦੀ ਦੀ ਵਧਦੀ ਦਾੜੀ ‘ਤੇ ਕਮੈਂਟ ਕੀਤਾ ਹੋਵੇ।ਇਸ ਤੋਂ ਪਹਿਲਾਂ ਵੀ ਉਹ ਦੇਸ਼ ਦੀ ਜੀਡੀਪੀ ਦੀ ਤੁਲਨਾ ਪੀਐੱਮ ਮੋਦੀ ਦੀ ਦਾੜੀ ‘ਤੇ ਕਰ ਚੁੱਕੇ ਹਨ।
ਇਹ ਵੀ ਪੜੋ:ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਮੁਠਭੇੜ, ਇੱਕ ਜਵਾਨ ਹੋਇਆ ਸ਼ਹੀਦ
ਥਰੂਰ ਨੇ ਟਵਿੱਟਰ ‘ਤੇ ਸਾਲ 2017 ਤੋਂ 2019-20 ਤੱਕ ਦੇ ਅੰਕੜੇ ਦਿਖਾਉਂਦੇ ਹੋਏ ਜੀਡੀਪੀ ਦੇ ਅੰਕੜਿਆਂ ਦੇ ਨਾਲ ਪੀਐੱਮ ਮੋਦੀ ਦੀ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਸਨ।ਇਨਾਂ੍ਹ ਤਸਵੀਰਾਂ ‘ਚ ਪੀਐੱਮ ਮੋਦੀ ਦੀ ਦਾੜੀ ਦਾ ਸਾਈਜ਼ ਵੱਖ-ਵੱਖ ਹੈ।ਸ਼ਸ਼ੀ ਥਰੂਰ ਨੇ ਇਸ ਟਵੀਟ ਦੇ ਨਾਲ ਲਿਖਿਆ ਸੀ, ਇਸ ਨੂੰ ਕਹਿੰਦੇ ਹਨ ਗ੍ਰਾਫਿਕਸ ਇਲੈਸਟ੍ਰੇਸ਼ਨ ਦੇ ਮਾਇਨੇ, ਗ੍ਰਾਫਿਕਸ ‘ਚ ਦਿਖਾਇਆ ਗਿਆ ਹੈ ਕਿ ਸਾਲ 2017-18 ਦੀ ਚੌਥੀ ਤਿਮਾਹੀ ‘ਚ ਭਾਰਤ ਦੀ ਜੀਡੀਪੀ 8.1 ਫੀਸਦੀ ਸੀ।ਫਿਰ ਸਾਲ 2019-20 ਦੀ ਦੂਜੀ ਤਿਮਾਹੀ ‘ਚ ਜੀਡੀਪੀ ਡਿੱਗ ਕੇ 4.5 ਫੀਸਦੀ ਰਹਿ ਗਈ।
ਇਹ ਵੀ ਪੜੋ:ਪਿਓ ਦੀ ਜਾਨ ਬਚਾਉਣ ਲਈ ਖੇਤਾਂ ‘ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !