corona india update decline of 86 percent: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ।ਅਪ੍ਰੈਲ-ਮਈ ਮਹੀਨੇ ‘ਚ ਤਬਾਹੀ ਮਚਣ ਤੋਂ ਬਾਅਦ ਹੁਣ ਕੋਰੋਨਾ ਦੀ ਦੂਜੀ ਲਹਿਰ ‘ਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ।ਸਰਕਾਰ ਨੇ ਰਾਹਤਭਰੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪੀਕ ਤੋਂ ਹੁਣ ਐਕਟਿਵ ਮਾਮਲਿਆਂ ‘ਚ 86 ਫੀਸਦੀ ਦੀ ਗਿਰਾਵਟ ਆਈ ਹੈ।ਇਸਦੇ ਨਾਲ ਹੀ, ਰਿਕਵਰੀ ਰੇਟ ‘ਚ ਵੀ ਕਾਫੀ ਵਾਧਾ ਹੋਇਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਨਿਯਮਿਤ ਪ੍ਰੈੱਸ ਬ੍ਰੀਫਿੰਗ ‘ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ, ਕਲੀਨਿਕਲ ਮੈਨੇਜਮੈਂਟ ‘ਤੇ ਲਗਾਤਾਰ ਫੋਕਸ ਕਾਰਨ ਰਿਕਵਰੀ ਦਰ ਜੋ ਕਿ 3 ਮਈ ਨੂੰ 81.1 ਫੀਸਦੀ ਸੀ, ਉਹ ਹੁਣ ਵਧਕੇ 97 ਫੀਸਦੀ ਦੇ ਕੋਲ ਪਹੁੰਚ ਗਿਆ ਹੈ।ਪਿਛਲੇ ਹਫਤੇ ਦੇ ਮੁਕਾਬਲੇ ਕੋਰੋਨਾ ਮਾਮਲਿਆਂ ‘ਚ ਹੁਣ 13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਔਸਤਨ ਹੁਣ ਰੋਜ਼ 46 ਹਜ਼ਾਰ ਨਵੇਂ ਮਾਮਲੇ ਦੇਸ਼ ‘ਚ ਸਾਹਮਣੇ ਆ ਰਹੇ ਹਨ।ਕੋਰੋਨਾ ਵੈਕਸੀਨੇਸ਼ਨ ਅਭਿਆਨ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਉਨਾਂ੍ਹ ਨੇ ਦੱਸਿਆ ਕਿ ਹੈਲਥ ਕੇਅਰ ਵਰਕਰਸ ‘ਚ 79 ਫੀਸਦੀ ਨੇ ਦੋ ਡੋਜ਼ ਲਈ ਹੈ।
18.44 ਉਮਰ ਵਰਗ ਵਾਲਿਆਂ ‘ਚ 15.8 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ।ਦੂਜੇ ਪਾਸੇ ਫ੍ਰੰਟਲਾਈਨ ਵਰਕਰਸ ‘ਚ ਹੁਣ ਤੱਕ 90.0 ਫੀਸਦੀ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ ਅਤੇ 90.3 ਫੀਸਦੀ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਦੇਸ਼ ‘ਚ ਪਿਛਲੇ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ 46,617 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁਲ ਸੰਕਰਮਿਤਾਂ ਦੀ ਗਿਣਤੀ ਵਧ ਕੇ 3,04,58,251 ਹੋ ਗਈ ਹੈ।ਮਰੀਜ਼ਾਂ ਦੀ ਰਿਕਵਰੀ ਦਰ 97 ਫੀਸਦੀ ਦੇ ਪਾਰ ਪਹੁੰਚ ਗਈ ਹੈ।ਅਜੇ ਤੱਕ 34 ਕਰੋੜ ਕੋਰੋਨਾ ਡੋਜ਼ ਦਿੱਤੀ ਜਾ ਚੁੱਕੀ ਹੈ।ਦੂਜੇ ਪਾਸੇ ਪਿਛਲੇ 24 ਘੰਟਿਆਂ ‘ਚ 853 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ।ਹੁਣ ਤੱਕ 4,00,312 ਲੋਕ ਕੋਰੋਨਾ ਨਾਲ ਜਾਨ ਗੁਆ ਚੁੱਕੇ ਹਨ।