ਬੀਤੀ ਰਾਤ ਬਿਜਲੀ ਬੋਰਡ ਦੇ ਕਰਮਚਾਰੀ ਰਾਜਿੰਦਰ ਸਿੰਘ ਜੋ ਕਿ ਨੂਰਪੁਰਾ ਸਮਾਣਾ ਵਿਖੇ ਲਾਈਟ ਖਰਾਬ ਹੋ ਜਾਣ ‘ਤੇ ਉਸ ਨੂੰ ਠੀਕ ਕਰਨ ਲਈ ਲਾਈਨ ਕੱਟ ਦਿੱਤੀ ਸੀ। ਪਰ ਮੁਹੱਲਾ ਵਾਸੀਆਂ ਨੇ ਉਸ ਨੂੰ ਬੰਦੀ ਬਣਾ ਲਿਆ। ਇਸ ਬਾਰੇ ਜਦੋਂ ਸਾਹਿਲ ਜੇ.ਈ ਨੂੰ ਪਤਾ ਲੱਗਾ ਤਾਂ ਉਹਨਾਂ ਫੋਨ ਰਾਹੀਂ ਮੁਲਾਜ਼ਮ ਨੂੰ ਬਿਜਲੀ ਛੱਡ ਦੇਣ ਦੀ ਗੱਲ ਕਹਿ ਪਰ ਮੁਹੱਲਾ ਵਾਸੀਆਂ ਨੇ ਬਿਜਲੀ ਬੋਰਡ ਦੇ ਜੇਈ ਨਾਲ ਵੀ ਗਾਲੀ ਗਲੋਚ ਕੀਤਾ ਅਤੇ ਕਿਹਾ ਕਿ ਅਸੀਂ ਮੁਲਾਜ਼ਮ ਦੇ ਮੋਟਰਸਾਈਕਲ ਅਤੇ ਕਰਮਚਾਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਪਰ ਜੇਈ ਵੱਲੋਂ ਪੁਲਸ ਪਾਰਟੀ ਨਾਲ ਪਿੰਡ ਜਾ ਕੇ ਉਸ ਨੂੰ ਛੁਡਵਾ ਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜੇ.ਈ ਸਾਹਿਲ ਚੌਹਾਨ ਅਤੇ ਬਿਜਲੀ ਮੁਲਾਜ਼ਮ ਰਾਜਿੰਦਰ ਸਿੰਘ ਨੇ ਕੁੱਟਮਾਰ ਕਰਨ ਵਾਲੇ ਲੋਕਾਂ ਦੇ ਖਿਲਾਫ਼ ਕੜੀ ਕਾਰਵਾਈ ਕਰਨ ਦੀ ਮੰਗ ਕੀਤੀ। ਜੇਕਰ ਪੁਲਿਸ ਮੁਲਾਜ਼ਮ ਨੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਗਰਮੀ ਦੇ ਮੌਸਮ ਨੂੰ ਦੇਖਦੇ ਲਾਈਟ ਬੰਦ ਕਰ ਕੇ ਪ੍ਰਦਰਸ਼ਨ ਕਰਨ ਦੀ ਗੱਲ ਕਹੀ। ਕਰਮਚਾਰੀਆਂ ਨੇ ਕਿਹਾ ਕਿ ਜੇਕਰ ਰਾਤ ਨੂੰ ਅਸੀਂ ਲਾਈਟ ਠੀਕ ਨਹੀਂ ਕਰਦੇ ਤਾਂ ਲੋਕ ਧਰਨੇ ਦਿੰਦੇ ਹਨ ਪੁਲੀਸ ਅਧਿਕਾਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਅਤੇ ਚਾਰ ਅਣਪਛਾਤੇ ਲੋਕਾਂ ਦੇ ਖਿਲਾਫ 353,332,342,186,506,709,149, IPC ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।