ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਕੋਵਿਡ-19 ਟੀਕਾਕਰਣ ਦੀ ਰਫ਼ਤਾਰ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਇੱਕ ਟੀਕਾਕਰਨ ਦੇ ਟਰੈਕਰ ਗ੍ਰਾਫਿਕ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ ਭਾਰਤ ਦੀ ਅਸਲ ਕੋਵਿਡ-19 ਟੀਕਾਕਰਨ ਦੀ ਦਰ ਸਰਕਾਰ ਦੇ ਟੀਚੇ ਦੀ ਦਰ ਨਾਲੋਂ 27% ਘੱਟ ਹੈ।
ਦਰਅਸਲ, ਰਾਹੁਲ ਗਾਂਧੀ ਨੇ ਟੀਕਾਕਰਨ ਨਾਲ ਜੁੜੇ ਇੱਕ ਗ੍ਰਾਫ ਨੂੰ ਸਾਂਝਾ ਕਰਦਿਆਂ ਟਵੀਟ ਕੀਤਾ, ‘ਮਾਈਂਡ ਦ ਗੈਪ. #WhereAreVaccines.’ ਇਸ ਗ੍ਰਾਫ ਵਿੱਚ ਦੱਸਿਆ ਗਿਆ ਹੈ ਕਿ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ ਕੇਂਦਰ ਸਰਕਾਰ ਦਾ ਇੱਕ ਦਿਨ ਵਿੱਚ 69.5 ਲੱਖ ਡੋਜ਼ ਦੇਣ ਦਾ ਟੀਚਾ ਹੈ, ਪਰ ਇੱਕ ਦਿਨ ਵਿੱਚ ਔਸਤਨ 50.8 ਲੱਖ ਵੈਕਸੀਨ ਡੋਜ਼ ਹੀ ਦਿੱਤੀ ਜਾ ਰਹੀ ਹੈ। ਇਸ ਲਈ, ਅਸਲ ਟੀਕਾਕਰਨ ਦੀ ਦਰ ਅਤੇ ਸਰਕਾਰ ਦੇ ਟੀਚੇ ਵਿਚਕਾਰ 27% ਦਾ ਅੰਤਰ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ਦੇਸ਼ ਵਿੱਚ ਕੋਰੋਨਾ ਵਾਇਰਸ ਵੈਕਸੀਨ ਦੀ ਘਾਟ ਅਤੇ ਟੀਕਾਕਰਨ ਦੀ ਰਫਤਾਰ ਨੂੰ ਲੈ ਕੇ ਲਗਾਤਾਰ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ ।
ਇਹ ਵੀ ਪੜ੍ਹੋ: ਬਿਜਲੀ ਸੰਕਟ ਦੌਰਾਨ ਪੰਜਾਬ ਦੀ ਇੰਡਸਟਰੀ ਲਈ ਫਿਰ ਤੋਂ ਹੋਏ ਨਵੇਂ ਹੁਕਮ ਜਾਰੀ
ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਵਿਡ-19 ਰੋਧੀ ਟੀਕਿਆਂ ਦੀ ਕਥਿਤ ਘਾਟ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਜੁਲਾਈ ਦਾ ਮਹੀਨਾ ਆ ਗਿਆ ਹੈ, ਪਰ ਟੀਕੇ ਨਹੀਂ ਆਏ ਹਨ।
ਇਹ ਵੀ ਦੇਖੋ: ਲੁਧਿਆਣਾ ਦੇ ਸ਼ਾਹੂਕਾਰ ਦੇ ਸਾਹਮਣੇ ਕਈ ਸਾਲਾਂ ਤੋਂ ਰੋਜ਼ ਹੁੰਦਾ ਸੀ ਗਰਭਵਤੀ ਔਰਤ ਦਾ ਸੜਕ ‘ਤੇ ਬਲਾਤਕਾਰ