ielts pass girl to go abroad to get married: ਅੱਜਕੱਲ੍ਹ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ‘ਚ ਵਿਦੇਸ਼ ਜਾਣ ਦੀ ਅਜਿਹੀ ਦੌੜ ਚੱਲ ਰਹੀ ਹੈ ਕਿ ਹਰ ਕੋਈ ਆਪਣਾ ਘਰ-ਬਾਰ, ਜਮੀਨਾਂ ਵੇਚ ਵਿਦੇਸ਼ ਜਾ ਰਹੇ ਹਨ।ਪੰਜਾਬੀ ਬਾਹਰ ਜਾਣ ਲਈ ਸਭ ਤੋਂ ਅੱਗੇ ਹਨ।ਪੰਜਾਬ ‘ਚ ਹਰ ਘਰ ‘ਚ ਮਾਂ-ਬਾਪ ਆਪਣੇ ਪੁੱਤ ਲਈ ਆਈਲੈਟਸ ਪਾਸ ਕੁੜੀ ਲੱਭਦਾ ਹੈ ਅਤੇ ਬਾਹਰ ਭੇਜਣ ਲਈ ਸਾਰਾ ਖਰਚਾ ਚੁੱਕਣ ਲਈ ਤਿਆਰ ਹੋ ਜਾਂਦਾ ਹੈ।ਅਜਿਹਾ ਹੀ ਇੱਕ ਮਾਮਲਾ ਮੋਗਾ ਜ਼ਿਲਾ ਤੋਂ ਸਾਹਮਣੇ ਆਇਆ ਹੈ।
ਵੈਸੇ ਤਾਂ ਪੰਜਾਬ ਹਰ ਦੂਜੇ ਦਿਨ ਵਿਦੇਸ਼ ਜਾਣ ਦੇ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਵੱਜਦੀਆਂ ਹਨ।ਪਰ ਲੋਕਾਂ ਨੂੰ ਫਿਰ ਵੀ ਸਬਕ ਨਹੀਂ ਮਿਲਦਾ।ਮਾਪੇ ਲੜਕੇ ਨੂੰ ਬਾਹਰ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਲੱਖਾਂ ਰੁਪਏ ਖਰਚ ਕਰਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।ਅਜਿਹਾ ਹੀ ਜ਼ਿਲਾ ਮੋਗਾ ਦੇ ਪਿੰਡ ਕਿਲੀ ਚਾਹਲਾਂ ਦੇ ਬਲਜਿੰਦਰ ਸਿੰਘ ਨਾਲ ਹੋਇਆ।
ਬਲਜਿੰਦਰ ਸਿੰਘ ਪੰਜਾਬ ਪੁਲਿਸ ‘ਚ ਤਾਇਨਾਤ ਹੈ ਅਤੇ ਆਪਣੇ ਪਰਿਵਾਰ ਨਾਲ ਥਾਣਾ ਮਹਿਣਾ ‘ਚ ਬਣੇ ਸਰਕਾਰੀ ਕਵਾਟਰ ‘ਚ ਰਹਿੰਦਾ ਹੈ।ਬਲਜਿੰਦਰ ਸਿੰਘ ਨੇ ਆਪਣੇ ਬੇਟੇ ਨੂੰ ਭੇਜਣ ਲਈ ਆਪਣੀ ਰਿਸ਼ਤੇਦਾਰੀ ਦੀ ਆਈਲੈਟਸ ਪਾਸ ਲੜਕੀ ਨਾਲ ਰਿਸ਼ਤਾ ਕਰ ਦਿੱਤਾ ਅਤੇ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਅਤੇ ਲੜਕੀ ਬਾਹਰ ਜਾ ਕੇ ਪਰਿਵਾਰ ਨੂੰ ਭੁੱਲ ਗਈ।
ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਦੇ ਲੜਕੇ ਦੀ 20 ਅਪ੍ਰੈਲ 2018 ਨੂੰ ਜਗਰਾਵਾਂ ਦੇ ਪਿੰਡ ਮਲਕ ਦੀ ਲੜਕੀ ਪਵਨ ਦੀਪ ਕੌਰ ਨਾਲ ਮੰਗਣੀ ਹੋਈ ਸੀ।ਜਿਸਦੇ ਕੁਝ ਦਿਨ ਬਾਅਦ ਲੜਕੀ ਕੈਨੇਡਾ ਚਲੀ ਗਈ।ਕਰੀਬ ਡੇਢ ਸਾਲ ਬਾਅਦ ਉਨਾਂ੍ਹ ਦੇ ਕਹਿਣੇ ਤੇ ਪਵਨਦੀਪ ਕੌਰ ਵਾਪਸ ਆਈ ਅਤੇ ਦੋਵਾਂ ਦਾ ਵਿਆਹ ਹੋਇਆ।ਜਿਸਤੋਂ ਬਾਅਦ ਇੱਕ ਮਹੀਨਾ ਲੜਕੀ ਉਨਾਂ੍ਹ ਦੇ ਘਰ ਰਹੀ ਅਤੇ ਇੱਕ ਮਹੀਨੇ ਬਾਅਦ ਉਹ ਵਿਦੇਸ਼ ਚੱਲੀ ਗਈ ਪਰ ਬਾਅਦ ‘ਚ ਨਾਂ ਉਨਾਂ੍ਹ ਦੇ ਲੜਕੇ ਨੂੰ ਕਹਿੰਦੀ ਕਿ ਉਸਨੂੰ ਲੜਕਾ ਪਸੰਦ ਨਹੀਂ।ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨਾਂ੍ਹ ਨੇ ਆਪਣਾ ਪਲਾਂਟ ਵੇਚ ਕੇ ਲੜਕੀ ‘ਤੇ 30 ਲੱਖ ਰੁਪਏ ਦਾ ਖਰਚ ਕੀਤਾ।