ਪਿੰਡ ਵਾਸੀਆਂ ਮੁਤਾਬਕ ਦਲਬੀਰ ਖੇੜਾ ਪਿੰਡ ਵਿੱਚ 250 ਮੋਟਰ ਕੁਨੈਕਸ਼ਨ ਮਨਜ਼ੂਰ ਜਦਕਿ ਚੱਲ ਰਹੀਆਂ ਹਨ 600 ਦੇ ਕਰੀਬ ਮੋਟਰਾਂ ਜਿਸ ਦੇ ਕਾਰਨ ਇਹ ਤਿੰਨ ਪਿੰਡ ਬਿਜਲੀ ਦੀ ਦਿੱਕਤ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਸੰਕਟ ਨੂੰ ਲੈ ਕੇ ਜਿਥੇ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਗਰਾਊਂਡ ਤੇ ਲੋਕਾਂ ਦਾ ਬੁਰਾ ਹਾਲ ਹੈ। ਅਬੋਹਰ ਹਲਕੇ ਦੇ ਤਿੰਨ ਪਿੰਡਾਂ ਢੀਂਗਾਵਾਲੀ, ਵਰਿਆਮਖੇਡ਼ਾ, ਸ਼ੇਰਗਡ਼੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਨਾ ਦਿਨ ਅਤੇ ਨਾ ਹੀ ਰਾਤ ਉਨ੍ਹਾਂ ਨੂੰ ਬਿਜਲੀ ਨਹੀਂ ਮਿਲ ਰਹੀ। ਜਿਸ ਦੇ ਚਲਦੇ ਫ਼ਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਉਨ੍ਹਾਂ ਦਾ ਵੀ ਜੀਵਨ ਅਸਤ ਵਿਅਸਤ ਹੋ ਚੁੱਕਿਆ ਹੈ।
ਪਿੰਡ ਵਾਸੀਆਂ ਦੱਸਿਆ ਕਿ ਪਿੰਡ ਦਲਬੀਰ ਖੇੜਾ ਦੇ ਵਿੱਚ ਮੋਟਰਾਂ ਦੇ ਢਾਈ ਸੌ ਦੇ ਕਰੀਬ ਕੁਨੈਕਸ਼ਨ ਪਾਸ ਹਨ। ਜਦਕਿ ਛੇ ਸੌ ਦੇ ਕਰੀਬ ਮੋਟਰਾਂ ਚੱਲ ਰਹੀਆਂ ਹਨ ਜਿਸ ਦੇ ਚੱਲਦਿਆਂ ਬਿਜਲੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਸਮੱਸਿਆ ਦਾ ਹੱਲ ਨਾ ਹੁੰਦੇ ਵੇਖ ਉਨ੍ਹਾਂ ਨੂੰ ਮਜਬੂਰੀ ‘ਚ ਧਰਨਾ ਲਾਉਣਾ ਪਿਆ ਅਤੇ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋ ਜਾਂਦੀ ਇਹ ਧਰਨਾ ਦਿਨ ਰਾਤ ਚੱਲਦਾ ਰਹੇਗਾ। ਉਧਰ ਇਸ ਮਾਮਲੇ ਤੇ ਜਦ ਬਿਜਲੀ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਮੱਸਿਆ ਦੀ ਜਾਂਚ ਕਰਨ ਦੀ ਗੱਲ ਆਖੀ ਹੈ।