ਬਟਾਲਾ ‘ਚ ਅੱਜ ਦੁਪਹਿਰ ਵੇਲੇ ਬਸ ਸਟੈਂਡ ਨੇੜੇ ਇਕ ਸਾਈਕਲ ਰਾਹਗੀਰ ਸੜਕ ਦੇ ਕੰਡੇ ਅਚਾਨਕ ਸਿਹਤ ਵਿਗਾੜਨ ਦੇ ਕਾਰਨ ਰੋਕਿਆ ਅਤੇ ਕੁਝ ਹੀ ਪਲਾਂ ਚ ਟਾਡਾ ਤੜਪਦੇ ਹੋਏ ਉਸਦੀ ਮੌਤ ਹੋ ਗਈ।

ਮੌਕੇ ‘ਤੇ ਖੜੇ ਚਮਦੀਦ ਕ੍ਰਾਂਤੀ ਦੇ ਮੁਤਾਬਿਕ ਰਾਹਗੀਰ ਸਾਈਕਲ ਰੋਕ ਉਸਦੇ ਕੋਲ ਰੋਕਿਆ ਅਤੇ ਜਦ ਉਸਦੀ ਹਾਲਤ ਵਿਗੜੀ ਤਾਂ ਉਸ ਵਲੋਂ ਪਾਣੀ ਪਿਲਾਈਆ ਗਿਆ। ਉਸ ਤੋਂ ਬਾਅਦ ਜਦ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹ ਔਖੇ ਸਾਹ ਲੈਂਦਾ ਹੋਇਆ ਆਪਣੇ ਸਾਹ ਛੱਡ ਗਿਆ। ਉਧਰ ਪੁਲਿਸ ਵਲੋਂ ਮ੍ਰਿਤਕ ਦੀ ਪਹਿਚਾਣ ਕਰ ਵਾਰਿਸ ਨੂੰ ਮੌਕੇ ‘ਤੇ ਬੁਲਾਇਆ ਗਿਆ।

ਮ੍ਰਿਤਕ ਦੇ ਰਿਸ਼ਤੇਦਾਰ ਹੈਪੀ ਨੇ ਦੱਸਿਆ ਕਿ ਮਰਨ ਵਾਲਾ ਕਾਦੀਆਂ ਦਾ ਰਹਿਣ ਵਾਲਾ ਸੀ ਅਤੇ ਅੱਜ ਸਵੇਰੇ ਉਹ ਆਪਣੇ ਕੰਮ ਰੋਜ਼ਾਨਾ ਦੀ ਤਰ੍ਹਾਂ ਬਟਾਲਾ ਆਇਆ ਸੀ। ਪਰ ਹੁਣ ਉਹਨਾਂ ਨੂੰ ਪੁਲਿਸ ਵਲੋਂ ਸੂਚਨਾ ਮਿਲੀ ਕਿ ਉਸ ਦੀ ਰਾਹ ਚਲਦੇ ਬਟਾਲਾ ਵਿਖੇ ਮੌਤ ਹੋ ਗਈ ਹੈ।






















