ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਿੰਘ ਸਰਾਓਂ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਉਮਰ 82 ਸਾਲਾਂ ਦੀ ਸੀ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ । ਉਨ੍ਹਾਂ ਦੀ ਤਬੀਅਤ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਵਿਗੜ ਗਈ ਅਤੇ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ ।
ਮਿਲੀ ਜਾਣਕਾਰੀ ਅਨੁਸਾਰ ਡਾ. ਸਰਾਓਂ ਦਾ ਸਸਕਾਰ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ । ਪ੍ਰੋ. ਸਰਾਓਂ ਆਪਣੇ ਪਿੱਛੇ ਪਤਨੀ ਸੁਖਦਰਸ਼ਨ ਕੌਰ, ਇੱਕ ਪੁੱਤਰ ਅਜੇਵੀਰ ਸਿੰਘ ਸਰਾਓ ਅਤੇ ਧੀ ਸਿਮਰਤਾ ਨੂੰ ਛੱਡ ਗਏ ਹਨ ।
ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ
ਦੱਸ ਦੇਈਏ ਕਿ ਡਾ. ਸਰਾਓ ਪੰਜਾਬੀ ਯੂਨੀਵਰਸਿਟੀ ਵਿੱਚ ਸਾਲ 1994 ਤੋਂ ਸਾਲ 2000 ਰਜਿਸਟਰਾਰ ਰਹੇ ਸਨ । ਉਨ੍ਹਾਂ ਦੇ ਪਾਠ ਦੇ ਭੋਗ ਸਬੰਧੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪਟਿਆਲਾ ਵਿਖੇ 9 ਜੁਲਾਈ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਣਗੇ ।
ਇਹ ਵੀ ਦੇਖੋ: ਪੁਲਿਸ ਅਤੇ ਸਿਆਸਤਦਾਨਾਂ ਨੇ ਉਜਾੜਕੇ ਰੱਖ’ਤਾ ਘਰ, ਡੈੱਥ ਬੈੱਡ ‘ਤੇ ਪਹੁੰਚੀ ਔਰਤ, ਕੁਰਲਾ ਪਿਆ ਪਰਿਵਾਰ