ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਦੇ ਕਾਰਜਕਾਲ ਦੌਰਾਨ ਗੋਮਤੀ ਨਦੀ ਪ੍ਰਾਜੈਕਟ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਨੇ ਨਵਾਂ ਕੇਸ ਦਰਜ ਕੀਤਾ ਹੈ। ਇਸ ਸਬੰਧੀ ਉੱਤਰ ਪ੍ਰਦੇਸ਼ ਵਿੱਚ 40, ਰਾਜਸਥਾਨ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਜਗ੍ਹਾ ਸਮੇਤ ਕੁੱਲ 42 ਥਾਵਾਂ ‘ਤੇ ਤਲਾਸ਼ੀ ਜਾਰੀ ਹੈ।
ਗੋਮਤੀ ਨਦੀ ਪ੍ਰਾਜੈਕਟ ਮਾਮਲੇ ਵਿੱਚ ਸੀਬੀਆਈ ਦੀ ਦੂਜੀ ਐਫਆਈਆਰ ਵਿੱਚ ਕੁੱਲ 189 ਮੁਲਜ਼ਮ ਹਨ। 173 ਪ੍ਰਾਈਵੇਟ ਵਿਅਕਤੀਆਂ, ਜਦਕਿ 16 ਸਰਕਾਰੀ ਅਧਿਕਾਰੀ ਦੋਸ਼ੀ ਹਨ, ਤਿੰਨ ਮੁੱਖ ਇੰਜੀਨੀਅਰ ਅਤੇ ਛੇ ਸਹਾਇਕ ਇੰਜੀਨੀਅਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਐਫਆਈਆਰ ‘ਚ ਅਖਿਲੇਸ਼ ਯਾਦਵ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਖਿਲਾਫ ਜਾਂਚ ਚੱਲ ਰਹੀ ਹੈ। ਰਿਵਰ ਫਰੰਟ ਮਾਮਲੇ ਵਿੱਚ ਇਹ ਦੂਜੀ ਐਫਆਈਆਰ ਹੈ। ਇਸ ਕੇਸ ਵਿੱਚ ਕੁੱਲ 189 ਮੁਲਜ਼ਮ ਹਨ। ਵਰਣਨਯੋਗ ਹੈ ਕਿ ਅਖਿਲੇਸ਼ ਯਾਦਵ ਦੇ ਕਾਰਜਕਾਲ ਦੌਰਾਨ ਲਖਨਊ ਵਿੱਚ ਗੋਮਤੀ ਨਦੀ ਦੇ ਕੰਢੇ ਬਣੇ ਰਿਵਰ ਫਰੰਟ ਨੂੰ ਐਸਪੀ ਦਾ ਡਰੀਮ ਪ੍ਰੋਜੈਕਟ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਵਧਿਆ ਬਿਜਲੀ ਸੰਕਟ ਦਾ ਖਤਰਾ, ਤਲਵੰਡੀ ਸਾਬੋ ਤੇ ਰਣਜੀਤ ਸਾਗਰ ਡੈਮ ਦੀ ਇੱਕ-ਇੱਕ ਯੂਨਿਟ ਹੋਈ ਠੱਪ
ਯੂਪੀ ਵਿੱਚ ਯੋਗੀ ਸਰਕਾਰ ਦੇ ਆਉਣ ਤੋਂ ਬਾਅਦ ਇਸਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। 2017 ਵਿੱਚ, ਸੀਐਮ ਯੋਗੀ ਨੇ ਰਿਵਰ ਫਰੰਟ ਦੀ ਜਾਂਚ ਦੇ ਆਦੇਸ਼ ਦਿੰਦਿਆਂ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ। ਗੋਮਤੀ ਰਿਵਰ ਫਰੰਟ ਦੀ ਉਸਾਰੀ ਵਿੱਚ ਸ਼ਾਮਿਲ ਇੰਜੀਨੀਅਰਾਂ ‘ਤੇ ਦਾਗੀ ਕੰਪਨੀਆਂ ਨੂੰ ਕੰਮ ਦੇਣ, ਵਿਦੇਸ਼ਾਂ ਤੋਂ ਮਹਿੰਗਾ ਸਾਮਾਨ ਖਰੀਦਣ, ਵਿੱਤੀ ਲੈਣ-ਦੇਣ ਵਿੱਚ ਬੇਨਿਯਮੀਆਂ ਅਤੇ ਨਕਸ਼ੇ ਅਨੁਸਾਰ ਕੰਮ ਨਾ ਕਰਨ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਦੇਖੋ : ਕਿਸਾਨ ਨੇ 10 ਲੱਖ ਲਾ ਕੇ ਪਾ ਲਈ ਗੰਨੇ ਦੇ ਰੋਹ ਦੀ ਗੱਡੀ, ਕਲੇਜੇ ਠੰਡ ਪਾ ਰਿਹਾ ਰੋਹ ਵੀ, ਤੇ ਗੰਨੇ ਦੀ ਠੰਡੀ ਖੀਰ ਵੀ