ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਸੀ ਕਿ ਪੰਜਾਬ ‘ਚ ਬਿਜਲੀ ਤਿੰਨ ਚਾਰ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ‘ਤੇ ਧਰਮਸੋਤ ਨੇ ਸਿੱਧੂ ‘ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਸਿੱਧੂ ਸਾਬ ਕ੍ਰਿਕਟ ਅਤੇ ਟੀ.ਵੀ. ‘ਤੇ ਬਹੁਤ ਵਧੀਆ ਗੱਲਾਂ ਦੇ ਛੱਕੇ ਵਧੀਆ ਲਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਜੇ ਏਡੀ ਗੱਲ ਸੀ ਤਾਂ ਸਿੱਧੂ ਬਿਜਲੀ ਮਹਿਕਮਾ ਸੰਭਾਲਦੇ ਅਤੇ ਬਿਜਲੀ ਸਸਤੀ ਕਰ ਕੇ ਵਿਖਾਉਂਦੇ।ਬਿਜਲੀ ਕੱਟਾਂ ‘ਤੇ ਉਨਾਂ੍ਹ ਕਿਹਾ ਕਿ ਵਿਰੋਧੀ ਬਿਜਲੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਹਨ।
ਹਾਲਾਂਕਿ ਪੰਜਾਬ ‘ਚ ਬਿਜਲੀ ਇੱਕ ਡੇਢ ਦਿਨ ਖਰਾਬ ਰਹੀ ਹੈ।ਹੁਣ ਕਿਸਾਨਾਂ ਨੂੰ ਮੋਟਰਾਂ ‘ਤੇ ਬਿਜਲੀ ਦੀ ਸਪਲਾਈ ਅੱਠ ਤੋਂ ਦਸ ਘੰਟੇ ਲਗਾਤਾਰ ਦਿੱਤੀ ਜਾ ਰਹੀ ਹੈ।ਉਨਾਂ੍ਹ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪਿਛਲੇ ਦਿਨੀਂ ਕੇਜਰੀਵਾਲ ਨੇ 300 ਯੂਨਿਟ ਮੁਆਫ ਕਰਨ ਦੇ ਬਿਆਨ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾ ਰਹੇ ਹਨ, ਜੇਕਰ ਇੱਕ ਯੂਨਿਟ ਵੀ ਵੱਧ ਹੋ ਗਈ ਤਾਂ ਸਾਰੇ ਪੈਸੇ ਦੇਣੇ ਪੈਣਗੇ ਪਰ ਪੰਜਾਬ ਸਰਕਾਰ ਵਲੋਂ ਪੂਰੀ ਦੋ ਸੌ ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ।ਯੂਨਿਟ ਦੇ ਖਪਤ ਦੇ ਹਿਸਾਬ ਨਾਲ ਹੀ ਪੈਸੇ ਲਏ ਜਾਂਦੇ ਹਨ।