ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਗਤੀ ਹੁਣ ਲਗਾਤਾਰ ਘੱਟਦੀ ਜਾਂ ਰਹੀ ਹੈ। ਭਾਰਤ ਵਿੱਚ ਪਿਛਲੇ 111 ਦਿਨਾਂ ‘ਚ ਸਭ ਤੋਂ ਘੱਟ 34,703 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ।
ਜਦਕਿ ਹੁਣ ਤੱਕ 35.75 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਭਾਰਤ ਵਿੱਚ ਸਰਗਰਮ ਮਾਮਲੇ ਘੱਟ ਕੇ 4,64,357 ਰਹਿ ਗਏ ਹਨ। ਪਿਛਲੇ 101 ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਦੇ ਨਾਲ ਹੀ, ਠੀਕ ਹੋਏ ਮਰੀਜ਼ਾਂ ਦੀ ਗਿਣਤੀ ਹੁਣ 2,97,52,294 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ 51,864 ਮਰੀਜ਼ ਠੀਕ ਹੋਏ ਹਨ। ਰਿਕਵਰੀ ਦੀ ਦਰ 97.17 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਮੋਦੀ ਮੰਤਰੀ ਮੰਡਲ ‘ਚ ਇਸ ਹਫ਼ਤੇ ਹੋ ਸਕਦੈ ਵਿਸਥਾਰ, ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਅੱਜ ਹੋਵੇਗੀ ਅਹਿਮ ਬੈਠਕ
ਇਸ ਦੇ ਨਾਲ ਹੀ ਕੋਰੋਨਾ ਕਾਰਨ ਪਿਛਲੇ ਦਿਨ 553 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿੱਚ ਲਗਾਤਾਰ ਅੱਠਵੇਂ ਦਿਨ, 50 ਹਜ਼ਾਰ ਤੋਂ ਘੱਟ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ।
ਇਹ ਵੀ ਦੇਖੋ : ਸਿਰੇ ਦਾ ਗੀਤਕਾਰ ਬਣਿਆ ਕਬਾੜੀਆ, ਸੁਣੋ ਕਿਹੜੇ-ਕਿਹੜੇ ਚੋਟੀ ਦੇ ਗਾਇਕਾਂ ਨੇ ਕੀਤਾ ਗੀਤਕਾਰ ਸ਼ਿੰਦਾ ਅਨਪੜ੍ਹ ਨਾਲ ਧੋਖਾ?