ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਾਫੀ ਕਮੀ ਆਈ ਹੈ ਜਿਸ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਪਿਛਲੇ 24 ਘੰਟਿਆਂ ਦਰਮਿਆਨ ਪੰਜਾਬ ਵਿਚ ਕੋਰੋਨਾ ਦੇ 233 ਨਵੇਂ ਕੇਸ ਸਾਹਮਣੇ ਆਏ ਹਨ ਅਤੇ 5 ਵਿਅਕਤੀਆਂ ਦੀ ਜਾਨ ਚਲੀ ਗਈ ਹੈ।
ਅੱਜ 47948 ਵਿਅਕਤੀਆਂ ਦੇ ਸੈਂਪਲ ਇਕੱਠੇ ਕੀਤੇ ਗਏ। ਹਾਲ ਦੀ ਘੜੀ ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 1964 ਹੈ। 647 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। 89 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਕੋਰੋਨਾ ਕਾਰਨ ਹੁਣ ਤੱਕ 16141 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਨਾਲ ਹੀ ਰਾਹਤ ਭਰੀ ਖਬਰ ਇਹ ਵੀ ਹੈ ਕਿ 275 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ।
ਸੰਗਰੂਰ ਤੋਂ 2, ਅੰਮ੍ਰਿਤਸਰ ਤੋਂ 2 ਤੇ ਪਠਾਨਕੋਟ ਤੋਂ 1-1 ਮਰੀਜ਼ ਦੀ ਕੋਰੋਨਾ ਕਾਰਨ ਅੱਜ ਮੌਤ ਹੋ ਗਈ। ਅੰਮ੍ਰਿਤਸਰ ਤੋਂ 25, ਬਰਨਾਲੇ ਤੋਂ 3, ਬਠਿੰਡੇ ਤੋਂ 18, ਫਰੀਦਕੋਟ ਤੋਂ 14, ਫਾਜ਼ਿਲਕਾ ਤੋਂ 13, ਫਿਰੋਜ਼ਪੁਰ ਤੋਂ 12, ਫਤਿਹਗੜ੍ਹ ਸਾਹਿਬ ਤੋਂ 8, ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ ਤੋਂ 15, ਜਲੰਧਰ ਤੋਂ 24, ਕਪੂਰਥਲੇ ਤੋਂ 4, ਲੁਧਿਆਣੇ ਤੋਂ 32, ਮਾਨਸੇ ਤੋਂ 2, ਮੋਗੇ ਤੋਂ 9, ਮੁਕਤਸਰ ਸਾਹਿਬ ਤੋਂ 11, ਪਠਾਨਕੋਟ ਤੋਂ 15, ਪਟਿਆਲੇ ਤੋਂ 23, ਰੋਪੜ ਤੋਂ 3, ਸੰਗਰੂਰ ਤੋਂ 6, ਐੱਸ. ਏ. ਐੱਸ. ਨਗਰ ਤੋਂ 20, ਐੱਸ. ਬੀ. ਐੱਸ. ਨਗਰ ਤੋਂ 2 ਤੇ ਤਰਨਤਾਰਨ ਤੋਂ 5 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ।
ਇਹ ਵੀ ਪੜ੍ਹੋ : ਜਲੰਧਰ : PSA ਆਕਸੀਜਨ ਪਲਾਂਟ ਨਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 7 ਪ੍ਰਾਈਵੇਟ ਹਸਪਤਾਲਾਂ ਨੂੰ ‘ਕਾਰਨ ਦੱਸੋ ਨੋਟਿਸ’ ਕੀਤੇ ਜਾਰੀ