ਚੰਡੀਗੜ੍ਹ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀਆਂ 866 ਖਾਲੀ ਆਸਾਮੀਆਂ ਦੀ ਸਿੱਧੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਜਿਸ ਵਿੱਚ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰ ਦੀਆਂ 866 ਅਸਾਮੀਆਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ। ਯੋਗ ਉਮੀਦਵਾਰ ਅੱਜ 8 ਜੁਲਾਈ ਤੋਂ ਵੈੱਬਸਾਈਟ sssb.punjab.gov.in ‘ਤੇ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਅੰਤਿਮ ਮਿਤੀ 30 ਜੁਲਾਈ 2021 ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਫੀਸ ਭਰਨ ਦੀ ਆਖਰੀ ਤਰੀਕ 3 ਅਗਸਤ 2021 ਹੈ।
ਇਹ ਵੀ ਪੜ੍ਹੋ : NGO ‘ਸੰਵੇਦਨਾ’ ਦੇ ਬਾਨੀ ਪ੍ਰਾਜਕਤਾ ਨੀਲਕਾਂਤ ਅਵਹਾੜ ਬਣੇ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ
ਅਰਜ਼ੀ ਦੇਣ ਵਾਲਾ ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਭੌਤਿਕੀ, ਰਸਾਇਨ ਵਿਭਾਗ ਤੇ ਜੀਵ ਵਿਗਿਆਨ ‘ਚ 12ਵੀਂ ਜਾਂ ਫਿਰ ਜੀਵ ਵਿਗਿਆਨ, ਗਣਿਤ, ਭੌਤਿਕੀ, ਰਸਾਇਣ ਵਿਗਿਆਨ ਤੇ ਅੰਗ੍ਰੇਜ਼ੀ ਵਿਸ਼ਿਆਂ ‘ਚ 12ਵੀਂ ਪਾਸ ਹੋਣੇ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਦੋ ਸਾਲ ਦੀ ਮਿਆਦ ਜਾਂ ਐਨੀਮਲ ਹੈਲਥ ਤਕਨਾਲੋਜੀ ‘ਚ ਡਿਪਲੋਮਾ ਹੋਣਾ ਲਾਜ਼ਮੀ ਹੈ। ਬੋਰਡ ਵੱਲੋਂ ਯੋਗ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।