ਚੰਡੀਗੜ੍ਹ ਦੇ ਸੈਕਟਰ -10 ਸਥਿਤ ਕੋਠੀ ਵਿੱਚ ਕੰਮ ਕਰਨ ਵਾਲੀਆਂ ਦੋ ਨੌਕਰਾਣੀਆਂ ਦੀ ਇੱਕ ਦਿਨ ਦੀ ਤਨਖਾਹ 3 ਲੱਖ ਦੇ ਕਰੀਬ ਪੈ ਗਈ। ਦੋਵਾਂ ਨੇ ਪਹਿਲੇ ਹੀ ਦਿਨ 60 ਤੋਲੇ ਸੋਨੇ ਸਣੇ 60 ਹਜ਼ਾਰ ਨਕਦੀ ‘ਤੇ ਹੱਥ ਸਾਫ ਕਰ ਦਿੱਤਾ। ਫਿਰ ਦੋਵੇਂ ਬਜ਼ੁਰਗ ਔਰਤ ਨੂੰ ਚਕਮਾ ਦੇ ਕੇ ਫਰਾਰ ਹੋ ਗਈਆਂ। ਕੋਠੀ ਦੇ ਮਾਲਕਾਂ ਨੇ ਸੈਕਟਰ -3 ਥਾਣੇ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਜੈਅੰਤ ਗੁਪਤਾ ਨੇ ਦੱਸਿਆ ਕਿ ਉਹ ਕੋਠੀ ਵਿੱਚ ਦਾਦਾ-ਦਾਦੀ ਨਾਲ ਰਹਿੰਦੇ ਹਨ। ਉਸਦੀ ਦਾਦੀ ਨੂੰ ਘਰ ਵਿੱਚ ਕੰਮ ਕਰਨ ਲਈ ਇੱਕ ਨੌਕਰਾਣੀ ਦੀ ਲੋੜ ਸੀ। ਮੈਂ ਇਸ ਬਾਰੇ ਬਹੁਤ ਸਾਰੇ ਜਾਣਕਾਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ। ਇਕ ਪਰਿਵਾਰਕ ਦੋਸਤ ਨੇ ਨੌਕਰਾਣੀ ਭੇਜਣ ਦਾ ਭਰੋਸਾ ਦਿੱਤਾ ਸੀ। ਇਸ ਦੌਰਾਨ, ਜਦੋਂ ਦੋ ਔਰਤਾਂ ਕੰਮ ਲਈ ਪੁੱਛਣ ਲਈ ਕੋਠੀ ਆਈਆਂ ਤਾਂ ਦਾਦੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੇ ਉਨ੍ਹਾਂ ਨੂੰ ਭੇਜਿਆ ਸੀ।
ਦੋਵੇਂ ਔਰਤਾਂ ਨੇ ਇਸ ਸਵਾਲ ‘ਤੇ ਹਾਮੀ ਭਰ ਦਿੱਤੀ। ਫਿਰ ਦੋਵੇਂ ਔਰਤਾਂ ਗੱਲਾਂ ਕਰਦੇ-ਕਰਦੇ ਦਾਦੀ ਦੇ ਪੈਰਾਂ ਦੀ ਮਾਲਸ਼ ਕਰਨ ਲੱਗੀਆਂ। ਇਕ ਔਰਤ ਨੇ ਮਾਲਿਸ਼ ਕਰਦੇ ਹੋਏ ਦਾਦੀ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਦੂਜੀ ਨੇ ਕਮਰੇ ਵਿੱਚ ਜਾ ਕੇ ਸੋਨਾ ਤੇ ਨਕਦੀ ਚੋਰੀ ਕਰ ਲਿਆ। ਕੰਮ ਹੋਣ ਤੋਂ ਬਾਅਦ ਦੋਵੇਂ ਔਰਤਾਂ ਨੇ ਅਗਲੇ ਦਿਨ ਆਉਣ ਦਾ ਵਾਅਦਾ ਕੀਤਾ ਤੇ ਚੱਲਦੀਆਂ ਬਣੀਆਂ।
ਇਹ ਵੀ ਪੜ੍ਹੋ : ਪੰਜਾਬ ‘ਚ ਘੱਟਿਆ ਕੋਰੋਨਾ ਦਾ ਕਹਿਰ- ਮਿਲੇ 229 ਨਵੇਂ ਮਾਮਲੇ, ਹੋਈਆਂ 11 ਮੌਤਾਂ
ਫਿਰ ਦਾਦੀ ਨੇ ਆਪਣੀ ਸਹੇਲੀ ਦਾ ਧੰਨਵਾਦ ਕਰਨ ਲਈ ਫੋਨ ਕੀਤਾ। ਪੁੱਛਣ ‘ਤੇ ਸਹੇਲੀ ਨੇ ਕੋਈ ਨੌਕਰਾਨੀ ਨਾ ਭੇਜਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨੇ ਕਮਰੇ ਵਿੱਚ ਖਿਲਰਿਆ ਸਾਮਾਨ ਵੇਖਿਆ ਤਾਂ ਉਨ੍ਹਾਂ ਨੂੰ ਚੋਰੀ ਪਤਾ ਲੱਗਾ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਸੈਕਟਰ-3 ਥਾਣਾ ਪੁਲਿਸ ਨੂੰ ਦਿੱਤੀ।