ਪੰਜਾਬ ਸਰਕਾਰ ਹੁਣ ਨਵੀਂ ਜੇਲ੍ਹਾਂ ਬਣਾਉਣ ਨਾਲੋਂ ਪੁਰਾਣੀ ਜੇਲ੍ਹਾਂ ਨੂੰ ਹੀ ਸੁਧਾਰਨ ਦੀ ਕੋਸ਼ਿਸ਼ ਕਰਨ ਜਾ ਰਹੀ ਹੈ। ਜਿਸ ਤਹਿਤ ਅੱਜ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨਾਭਾ ਪਹੁੰਚੇ ਜਿਨ੍ਹਾਂ ਮੈਕਸੀਮਮ ਸਕਿਊਰਟੀ ਜੇਲ੍ਹ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਦੱਸਿਆ ਕਿ ਮੈਕਸਿਮਮ ਸਿਕਿਓਰਿਟੀ ਜੇਲ੍ਹ ਜੋ ਕਿ ਕਾਫੀ ਪੁਰਾਣੀ ਹੋ ਗਈ ਹੈ। ਉਸ ਨੂੰ ਸੰਭਾਲਣ ਲਈ ਪੁਰਾਤਨ ਵਿਭਾਗ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਜੋ ਇਸ ਜੇਲ੍ਹ ਨੂੰ ਨਵੀਂ ਦਿੱਖ ਦੇਵੇਗਾ।
ਜੇਲ੍ਹਾਂ ਅੰਦਰ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਗਤੀਵਿਧੀਆਂ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜੇਲ੍ਹਾਂ ਅੰਦਰ ਕੈਦੀਆਂ ਉੱਪਰ ਸਖਤਾਈ ਲਗਾਤਾਰ ਵਧਾਈ ਜਾ ਰਹੀ ਹੈ। ਜਿਸ ਕਰਕੇ ਹੀ ਜੇਲ੍ਹਾਂ ਅੰਦਰੋਂ ਮੋਬਾਇਲ ਅਤੇ ਨਸ਼ਾ ਲਗਾਤਾਰ ਬਰਾਮਦ ਹੋ ਰਿਹਾ ਹੈ। ਸੁਖਜਿੰਦਰ ਸਿੰਘ ਰੰਧਾਵਾ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਖ਼ਿਲਾਫ਼ ਬੋਲਦੇ ਨਜ਼ਰ ਆਏ ਜਿਨ੍ਹਾਂ ਸਪੱਸ਼ਟ ਕੀਤਾ ਕਿ ਮਿਸ ਮਨੇਜਮੈਂਟ ਕਰਕੇ ਪੰਜਾਬ ਦੇ ਲੋਕ ਅੱਜ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਨਿੱਜੀ ਵਿਰੋਧਤਾ ਨਹੀਂ ਕਰਦੇ ਲੇਕਿਨ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਜੋ ਕਾਂਗਰਸ ਨੇ ਵਿਧਾਨ ਸਭਾ ਤੋਂ ਪਹਿਲਾਂ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਹਮੇਸ਼ਾਂ ਕਹਿੰਦੇ ਰਹਿਣਗੇ।