rahul gandhis taunt on expensive oil: ਲਗਾਤਾਰ ਵਧਦੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ।ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਪੀਐੱਮ ਮੋਦੀ ਦੀ ਬੱਸ ਮਿੱਤਰਾਂ ਨੂੰ ਜਵਾਬਦਾਰੀ! ਦੱਸਣਯੋਗ ਹੈ ਕਿ ਅੱਧੇ ਤੋਂ ਜਿਆਦਾ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ 100 ਦੇ ਅੰਕੜੇ ਨੂੰ ਪਾਰ ਕਰ ਗਈ ਹੈ।ਕੁਝ ਥਾਵਾਂ ‘ਤੇ ਡੀਜ਼ਲ ਵੀ ਸੈਂਕੜਾ ਮਾਰ ਚੁੱਕਾ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ,” ਮਹਿੰਗਾਈ ਦਾ ਵਿਕਾਸ ਜਾਰੀ, ‘ਅੱਛੇ ਦਿਨ’ ਦੇਸ਼ ਪੇ ਭਾਰੀ,ਪੀਐੱਮ ਦੀ ਬਸ ਮਿੱਤਰਾਂ ਨੂੰ ਜਵਾਬਦਾਰੀ!”ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਟਵੀਟ ‘ਚ #PNG #CNGPriceHike ਦੀ ਵੀ ਵਰਤੋਂ ਕੀਤੀ।ਕੋਰੋਨਾ ਨੇ ਦੇਸ਼ ਦੀ ਸਿਹਤ ਵਿਗਾੜ ਰੱਖੀ ਹੈ ਤਾਂ ਪੈਟਰੋਲ ਡੀਜ਼ਲ ਦੇ ਵਧਦੇ ਭਾਅ ਨੇ ਤੁਹਾਡੀ ਜੇਬ ਦੀ ਸਿਹਤ ਵਿਗਾੜ ਦਿੱਤੀ ਹੈ।ਪੈਟਰੋਲ ਦੀ ਕੀਮਤ ਸੌ ਦੇ ਪਾਰ ਪਹੁੰਚ ਗਈ ਹੈ।
ਵੀਰਵਾਰ ਨੂੰ ਵੀ ਪੈਟਰੋਲ ਦੇ ਭਾਅ 35 ਪੈਸੇ ਪ੍ਰਤੀ ਲੀਟਰ ਵਧਾ ਦਿੱਤੀ ਗਈ।ਦੂਜੇ ਪਾਸੇ ਡੀਜ਼ਲ ਵੀ 9 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ।ਸੀਐੱਨਜੀ ਦੇ ਭਾਅ ਦਿੱਲੀ ‘ਚ 90 ਪੈਸੇ ਪ੍ਰਤੀ ਕਿਲੋ ਵਧ ਗਏ।ਇਸ ਸਾਲ ਦੀ ਸ਼ੁਰੂਆਤ ਨਾਲ 8 ਜੁਲਾਈ ਤੱਕ ਪੈਟਰੋਲ ਦੀ ਕੀਮਤ 16 ਰੁਪਏ 85 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 15 ਰੁਪਏ 75 ਪੈਸੇ ਪ੍ਰਤੀ ਲੀਟਰ ਵੱਧ ਚੁੱਕੀ ਹੈ।ਅਜਿਹੇ ‘ਚ ਜਨਤਾ ਦੀ ਹਾਲਤ ਤਾਂ ਖਰਾਬ ਹੋਵੇਗੀ ਹੀ ਕਿਉਂਕਿ ਪੈਟਰੋਲ-ਡੀਜ਼ਲ, ਸੀਐੱਨਜੀ, ਪੀਐੱਮਜੀ ਕੁਝ ਅਜਿਹਾ ਨਹੀਂ ਜੋ ਇਸ ਮੁਸ਼ਕਿਲ ਸਮੇਂ ‘ਚ ਮਹਿੰਗਾ ਨਾ ਹੋਵੇ।