lemon its cause indigestion problem: ਨਿੰਬੂ ਵਿਟਾਮਿਨ ਸੀ, ਹੋਰ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨਾਲ ਪਾਚਨ ਨੂੰ ਸੁਧਾਰਨ ਵਿਚ ਮਦਦ ਮਿਲਦੀ ਹੈ। ਇਸ ਤਰੀਕੇ ਨਾਲ, ਬਿਮਾਰੀਆਂ ਦੇ ਰੋਗ ਦਾ ਖ਼ਤਰਾ ਘੱਟ ਹੁੰਦਾ ਹੈ। ਪਰ ਇਸ ਨਾਲ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਸਮੱਸਿਆਵਾਂ ਕਾਰਨ ਬਿਮਾਰੀਆਂ ਦਾ ਸੰਕਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਆਯੁਰਵੈਦ ਦੇ ਅਨੁਸਾਰ, ਹਰ ਚੀਜ ਜੋ ਅਸੀਂ ਖਾਂਦੇ ਹਾਂ ਉਸ ਦਾ ਪਾਚਨ ‘ਤੇ ਚੰਗੇ ਅਤੇ ਮਾੜੇ ਪ੍ਰਭਾਵ ਹੁੰਦੇ ਹਨ। ਉਸੇ ਸਮੇਂ, ਦੋ ਵੱਖਰੀਆਂ ਚੀਜ਼ਾਂ ਨੂੰ ਇਕੱਠੇ ਖਾਣਾ ਪਾਚਕ ਪ੍ਰਣਾਲੀ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ, ਸਰੀਰ ਵਿਚ ਜ਼ਹਿਰੀਲੇ ਪਦਾਰਥ ਜ਼ਿਆਦਾ ਵਧ ਸਕਦੇ ਹਨ।ਅਜਿਹੀ ਸਥਿਤੀ ਵਿਚ ਕੁਝ ਚੀਜ਼ਾਂ ਇਕੱਠੇ ਖਾਣ ਦੀ ਬਜਾਏ, ਉਨ੍ਹਾਂ ਨੂੰ ਇਕੱਲੇ ਖਾਣਾ ਲਾਭਕਾਰੀ ਮੰਨਿਆ ਜਾਂਦਾ ਹੈ।
ਨਿੰਬੂ ਅਤੇ ਪਪੀਤਾ: ਆਯੁਰਵੈਦ ਅਨੁਸਾਰ, ਪਪੀਤਾ ‘ਚ ਨਿੰਬੂ ਪਾ ਕੇ ਖਾਣ ਤੋਂ ਬਚਣਾ ਚਾਹੀਦਾ।ਇਸ ਨਾਲ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਖਰਾਬ ਹੋ ਸਕਦਾ ਹੈ।ਅਜਿਹੇ ‘ਚ ਵਿਅਕਤੀ ਅਨੀਮਿਆ ਦਾ ਸ਼ਿਕਾਰ ਹੋ ਸਕਦਾ ਹੈ।ਖਾਸਤੌਰ ‘ਤੇ ਬੱਚਿਆਂ ਲਈ ਇਹ ਫੂਡ ਕਾਮਬੀਨੇਸ਼ਨ ਬੇਹੱਦ ਖਤਰਨਾਕ ਮੰਨਿਆ ਗਿਆ ਹੈ।
ਨਿੰਬੂ ਅਤੇ ਦਹੀਂ- ਦਹੀ ਦੇ ਨਾਲ ਨਿੰਬੂ ਦਾ ਸੇਵਨ ਕਰਨ ਦੀ ਭੁੱਲ ਕਦੇ ਨਾ ਕਰੋ।ਦਹੀ ਅਸਲ ‘ਚ ਡੇਅਰੀ ਪ੍ਰਾਡਕਟ ਹੁੰਦਾ ਹੈ।ਇਸ ਦੇ ਨਾਲ ਨਿੰਬੂ ਖਾਣ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ।ਇਸ ਤੋਂ ਇਲਾਵਾ ਸਰੀਰ ‘ਚ ਵਾਧੂ ਪਦਾਰਥ ਵਧ ਸਕਦੇ ਹਨ।ਇਸਦੇ ਕਾਰਨ ਇਮਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ।ਅਜਿਹੇ ‘ਚ ਸਰਦੀ, ਖਾਂਸੀ, ਮੌਸਮੀ ਬੀਮਾਰੀਆਂ, ਐਲਰਜੀ ਆਦਿ ਹੋਣ ਦਾ ਖਤਰਾ ਰਹਿੰਦਾ ਹੈ।
ਨਿੰਬੂ ਅਤੇ ਟਮਾਟਰ:ਆਮਤੌਰ ‘ਤੇ ਲੋਕ ਸਲਾਦ ‘ਚ ਨਿੰਬੂ ਮਿਲਾ ਕੇ ਖਾਣਾ ਪਸੰਦ ਕਰਦੇ ਹਨ।ਪਰ ਆਯੁਰਵੈਦ ਅਨੁਸਾਰ, ਟਮਾਟਰ ‘ਚ ਵਾਧੂ ਮਾਤਰਾ ‘ਚ ਨਿੰਬੂ ਦਾ ਰਸ ਪਾ ਕੇ ਖਾਣ ਤੋਂ ਬਚਣਾ ਚਾਹੀਦਾ।ਇਹ ਪਾਚਨ ਤੰਤਰ ਹੌਲ਼ੀ ਕਰਨ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਨ ਦਾ ਕੰਮ ਕਰਦਾ ਹੈ।ਇਸਦੇ ਨਾਲ ਪੇਟ ਦਰਦ, ਐਸੀਡਿਟੀ, ਪੇਟ ਫੁੱਲਣਾ,ਜਲਨ ਆਦਿ ਦੀ ਪ੍ਰੇਸ਼ਾਨੀ ਹੋ ਸਕਦੀ ਹੈ।
ਦੁੱਧ ਅਤੇ ਨਿੰਬੂ: ਜੇਕਰ ਸੈਂਡਵਿਚ, ਸੈਲੇਡ ਭਾਵ ਨਿੰਬੂ ਵਾਲੀ ਕਿਸੇ ਚੀਜ਼ ਦੇ ਨਾਲ ਦੁੱਧ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਇਸ ਆਦਤ ਨੂੰ ਬਦਲ ਲਉ।ਦੋਵਾਂ ਨੂੰ ਇਕੱਠੇ ਖਾਣ ਨਾਲ ਬਦਹਜ਼ਮੀ, ਐਸਿਡਿਟੀ, ਪੇਟ ਦਰਦ ਆਦਿ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।ਐਕਸਪਰਟਸ ਅਨੁਸਾਰ, ਦੁੱਧ ਪੀਣ ਦੇ ਕਰੀਬ 1 ਘੰਟਾ ਪਹਿਲਾਂ ਜਾਂ ਬਾਅਦ ‘ਚ ਹੀ ਨਿੰਬੂ ਵਾਲੀ ਕਿਸੇ ਚੀਜ਼ ਦੀ ਵਰਤੋਂ ਕਰਨੀ ਚਾਹੀਦੀ।