covid news update cases deaths second wave: ਕੋਰੋਨਾ ਸੰਕਰਮਿਤਾਂ ਦੀ ਗਿਣਤੀ ‘ਚ ਅੱਜ ਪਹਿਲਾਂ ਨਾਲੋਂ ਗਿਰਾਵਟ ਦਰਜ ਕੀਤੀ ਗਈ ਹੈ, ਪਰ ਮੌਤਾਂ ਦਾ ਅੰਕੜਾ ਘੱਟ ਹੁੰਦਾ ਨਹੀਂ ਦਿਸ ਰਿਹਾ ਹੈ।ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ‘ਚ 43,393 ਨਵੇਂ ਕੋਰੋਨਾ ਮਾਮਲੇ ਆਏ ਅਤੇ 911 ਸੰਕਰਮਿਤਾਂ ਦੀ ਜਾਨ ਗਈ ਹੈ।ਇਸ ਤੋਂ ਪਹਿਲਾਂ ਬੁੱਧਵਾਰ ਨੂੰ 45,892 ਨਵੇਂ ਮਾਮਲੇ ਸਾਹਮਣੇ ਆਏ ਸਨ।ਦੂਜੇ ਪਾਸੇ 24 ਘੰਟਿਆਂ ‘ਚ 44,291 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਭਾਵ ਕੱਲ 784 ਐਕਟਿਵ ਕੇਸ ਵਧ ਗਏ।
8 ਜੁਲਾਈ ਤੱਕ ਦੇਸ਼ਭਰ ‘ਚ 36 ਕਰੋੜ 89 ਲੱਖ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ।ਬੀਤੇ ਦਿਨ 40 ਲੱਖ 23 ਹਜ਼ਾਰ ਟੀਕੇ ਲਗਾਏ ਗਏ।ਦੂਜੇ ਪਾਸੇ ਹੁਣ ਤਕ ਕਰੀਬ 42 ਕਰੋੜ 70 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।ਬੀਤੇ ਦਿਨ ਕਰੀਬ 18 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਸਦਾ ਪਾਜ਼ੇਟਿਵਿਟੀ ਰੇ 3 ਫੀਸਦੀ ਤੋਂ ਘੱਟ ਹੈ।ਕੋਰੋਨਾ ਦੇ ਕੁੱਲ ਮਾਮਲੇ ਤਿੰਨ ਕਰੋੜ 7 ਲੱਖ 52 ਹਜ਼ਾਰ 950 ਮਾਮਲੇ ਸਾਹਮਣੇ ਆਏ।
ਦੇਸ਼ ‘ਚ ਕੋਰੋਨਾ ਨਾਲ ਮੌਤ ਦਰ 1.32 ਫੀਸਦੀ ਹੈ ਜਦੋਂ ਕਿ ਰਿਕਵਰੀ ਦਰ 97 ਫੀਸਦੀ ਤੋਂ ਜਿਆਦਾ ਹੈ।ਐਕਟਿਵ ਕੇਸ 2 ਫੀਸਦੀ ਤੋਂ ਘੱਟ ਹਨ।ਕੋਰੋਨਾ ਐਕਟਿਵ ਕੇਸ ਮਾਮਲਿਆਂ ‘ਚ ਦੁਨੀਆ ‘ਚ ਭਾਰਤ ਦਾ ਚੌਥਾ ਸਥਾਨ ਹੈ।ਕੁਲ ਸੰਕਰਮਿਤਾਂ ਦੀ ਗਿਣਤੀ ਦੇ ਮਾਮਲੇ ‘ਚ ਵੀ ਭਾਰਤ ਦਾ ਦੂਜਾ ਸਥਾਨ ਹੈ।ਜਦੋਂ ਕਿ ਦੁਨੀਆ ‘ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ।
KULBIR NARUANA ਦੇ ਮਾਪਿਆਂ ਦਾ ਸੁਣੋ ਦਰਦ, ਹੋਕੇ ਭਰ-ਭਰ ਦੱਸ ਰਹੇ MANJINDER MANNA ਦਾ ਕੀਤਾ ਧੋਖਾ
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਵਿੱਤੀ ਸਾਲ 2021-22 ਲਈ 23,123 ਕਰੋੜ ਰੁਪਏ ਦੀ ਇੱਕ ਨਵੀਂ ਯੋਜਨਾ ‘ਭਾਰਤ ਕੋਵਿਡ-19 ਐਂਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ-ਚਰਨ 2’ ਨੂੰ ਆਗਿਆ ਦਿੱਤੀ।ਕੇਂਦਰ ਸਰਕਾਰ ਇਸ ਤੋਂ ਪਹਿਲਾਂ ਦੇਸ਼ ਭਰ ‘ਚ ਕੋਵਿਡ ਸਮਰਪਿਤ ਹਸਪਤਾਲ ਅਤੇ ਸਿਹਤ ਕੇਂਦਰ ਸਥਾਪਿਤ ਕਰਨ ਲਈ 15000 ਕਰੋੜ ਰੁਪਏ ਦੇ ਚੁੱਕੀ ਹੈ।