ਰਾਜਧਾਨੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਸਰਕਾਰ ਨੇ ਇੱਕ ਗ੍ਰੇਡੇਡ ਰਿਸਪਾਂਸ ਪ੍ਰਣਾਲੀ ਲਾਗੂ ਕੀਤਾ ਹੈ। ਇਸਦੇ ਤਹਿਤ ਯੈਲੋ, ਅੰਬਰ, ਓਰੈਂਡ ਅਤੇ ਰੈੱਡ ਅਲਰਟ ਦਾ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਨੇ ਦੱਸਿਆ ਕਿ ਦਿੱਲੀ ਵਿੱਚ ਕਦੋਂ ਲਾਕਡਾਊਨ ਲੱਗੇਗਾ ਜਾਂ ਕਦੋਂ ਖੁੱਲ੍ਹੇਗਾ, ਇਸ ਨੂੰ ਲੈ ਕੇ ਹੁਣ ਸਥਿਤੀ ਜ਼ਿਆਦਾ ਸਪੱਸ਼ਟ ਰਹੇਗੀ।
ਕੋਰੋਨਾ ਦੀ ਲਾਗ ਦਰ ਦੇ ਮੱਦੇਨਜ਼ਰ ਸਰਕਾਰ ਕਲਰ-ਕੋਡ ਦੇ ਅਧਾਰ ‘ਤੇ ਸਰਕਾਰ ਕਾਰਵਾਈ ਕਰੇਗੀ । ਭਾਵ, ਜੇ ਦਿੱਲੀ ਵਿੱਚ ਸੰਕਰਮਣ ਦੀ ਦਰ 0.5 ਪ੍ਰਤੀਸ਼ਤ ਤੋਂ ਵੱਧ ਹੋਣ ਜਾਂ ਪੀੜਤਾਂ ਦੀ ਗਿਣਤੀ 1500 ਨੂੰ ਪਾਰ ਜਾਣ ਜਾਂ ਆਕਸੀਜਨ ਬੈੱਡ ‘ਤੇ ਮਰੀਜ਼ਾਂ ਦੀ ਗਿਣਤੀ 500 ਦੇ ਪਾਰ ਗਈ ਤਾਂ ਯੈਲੋ ਅਲਰਟ ਜਾਰੀ ਕੀਤਾ ਜਾਵੇਗਾ। ਜਿਮ ਅਤੇ ਥੀਏਟਰ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਜੇ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ ਤਾਂ ਲਾਕਡਾਊਨ ਲਗਾ ਦਿੱਤਾ ਜਾਵੇਗਾ।
ਦਰਅਸਲ, ਦਿੱਲੀ ਆਪਦਾ ਪ੍ਰਬੰਧਨ ਅਥਾਰਟੀ (DDMA) ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇਹ ਪ੍ਰਣਾਲੀ ਬਣਾਈ ਹੈ। ਇਹ ਫ਼ੈਸਲਾ ਸ਼ੁੱਕਰਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ । ਇਸ ਮੀਟਿੰਗ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ ।
ਸੀਐਮ ਕੇਜਰੀਵਾਲ ਨੇ ਮੁਲਾਕਾਤ ਤੋਂ ਬਾਅਦ ਟਵੀਟ ਕਰਦਿਆਂ ਕਿਹਾ, ‘ਅੱਜ DDMA ਬੈਠਕ ਵਿੱਚ ‘Graded Response Action Plan’ ਪਾਸ ਕੀਤਾ ਗਿਆ । ਕਦੋਂ ਲਾਕਡਾਊਨ ਲੱਗੇਗਾ ਅਤੇ ਕਦੋਂ ਕੀ ਖੁੱਲ੍ਹੇਗਾ ਇਸ ਨੂੰ ਸ਼ੱਕ ਦੀ ਸਥਿਤੀ ਨਹੀਂ ਰਹੇਗੀ।
DDMA ਦੇ ਕਲਰ-ਪਲਾਨ ਅਨੁਸਾਰ ਯੈਲੋ ਅਲਰਟ ਤੋਂ ਬਾਅਦ ਐਂਬਰ ਅਲਰਟ ਜਾਰੀ ਕੀਤਾ ਜਾਵੇਗਾ । ਭਾਵ, ਲਾਗ ਦੀ ਦਰ ਇੱਕ ਪ੍ਰਤੀਸ਼ਤ ਤੋਂ ਵੱਧ ਜਾਂ ਨਵੇਂ ਮਰੀਜ਼ਾਂ ਦੀ ਗਿਣਤੀ 3500 ਨੂੰ ਪਾਰ ਕਰ ਦੇਵੇਗੀ ਜਾਂ ਆਕਸੀਜਨ ਬੈੱਡਾਂ ‘ਤੇ ਮਰੀਜ਼ਾਂ ਦੀ ਗਿਣਤੀ 700 ਤੱਕ ਪਹੁੰਚ ਜਾਵੇਗੀ। ਅੰਬਰ ਅਲਰਟ ਦੌਰਾਨ ਵੀ ਉਹੀ ਸਾਵਧਾਨੀ ਵਰਤੀ ਜਾਏਗੀ ਜੋ ਯੈਲੋ ਅਲਰਟ ਵਿੱਚ ਹੋਵੇਗੀ, ਸਿਰਫ ਮੈਟਰੋ ਵਿੱਚ ਯਾਤਰੀਆਂ ਦੀ ਗਿਣਤੀ ਸੀਟ ਸਮਰੱਥਾ ਦਾ 33 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ
ਦੱਸ ਦੇਈਏ ਕਿ ਤੀਜੇ ਨੰਬਰ ‘ਤੇ ਆਰੇਂਜ ਉਦੋਂ ਜਾਰੀ ਕੀਤਾ ਜਾਵੇਗਾ, ਜਦੋਂ ਲਾਗ ਦੀ ਦਰ ਦੋ ਪ੍ਰਤੀਸ਼ਤ ਨੂੰ ਪਾਰ ਕਰ ਜਾਵੇਗੀ ਜਾਂ ਦਿੱਲੀ ਵਿੱਚ ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ 9000 ਹੋ ਜਾਵੇਗੀ। ਨਾਲ ਹੀ ਆਕਸੀਜਨ ਬੈੱਡਾਂ ‘ਤੇ ਮਰੀਜ਼ਾਂ ਦੀ ਗਿਣਤੀ 1000 ਤੱਕ ਪਹੁੰਚ ਜਾਵੇਗੀ। ਇਸਦੇ ਬਾਅਦ ਸੰਕ੍ਰਮਣ ਦਰ ਪੰਜ ਪ੍ਰਤੀਸ਼ਤ ਹੋਣ ‘ਤੇ ਜਾਂ ਨਵੇਂ ਪੀੜਤਾਂ ਦੀ ਗਿਣਤੀ 16,000 ਤੱਕ ਪਹੁੰਚਣ ‘ਤੇ ਜਾਂ ਆਕਸੀਜਨ ਬੈੱਡਾਂ ‘ਤੇ ਮਰੀਜ਼ਾਂ ਦੀ ਗਿਣਤੀ 3000 ਤੱਕ ਪਹੁੰਚਣ ‘ਤੇ ਰੈੱਡ ਅਲਰਟ ਜਾਰੀ ਕੀਤਾ ਜਾਵੇਗਾ।
ਇਹ ਵੀ ਦੇਖੋ: ਮਰ ਚੁੱਕੀ ਹੈ ਇਨਸਾਨਿਅਤ ! Blood Bank ਵਾਲੇ ਦੀ ਖੂਨ ਦੇਣ ਤੋਂ ਨਾਂਹ ਪਿੱਛੇ ਦਮ ਤੋੜ ਗਈ ਬੱਚੀ!