farmers haryana jump over police barricading: ਹਰਿਆਣਾ ਦੇ ਯਮੁਨਾਨਗਰ ‘ਚ ਅੱਜ ਬੀਜੇਪੀ ਦੀ ਜ਼ਿਲਾ ਪੱਧਰੀ ਬੈਠਕ ਤੋਂ ਪਹਿਲਾਂ ਕਿਸਾਨਾਂ ਨੇ ਜਮ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।ਕਿਸਾਨਾਂ ਨੇ ਵੱਖ-ਵੱਖ ਚੌਰਾਹਾਂ ‘ਤੇ ਮੋਰਚਾਬੰਦੀ ਕਰਕੇ ਭਾਜਪਾ ਸਰਕਾਰ ਦੇ ਵਿਰੁੱਧ ਨਾਅਰੇ ਲਗਾਏ ਅਤੇ ਬੀਜੇਪੀ ਨੇਤਾਵਾਂ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਪੁਲਿਸ ਨੇ ਉਨਾਂ੍ਹ ਨੂੰ ਰੋਕਣ ਲਈ ਬੈਰੀਕੇਡ ਲਗਾਏ ਤਾਂ ਕਿਸਾਨ ਬੈਰੀਕੇਡਿੰਗ ਤੋੜ ਕੇ ਅੱਗੇ ਵੱਧ ਗਏ।ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦੌਰਾਨ ਝੜਪ ਹੋਈ।
ਡੀਐੱਸਪੀ ਨੇ ਦੱਸਿਆ, ਕੈਬਿਨੇਟ ਮੰਤਰੀ ਮੂਲਚੰਦ ਸ਼ਰਮਾ ਨੇ ਇੱਥੇ ਆਉਣਾ ਸੀ ਅਤੇ ਉਨਾਂ੍ਹ ਦੀ ਬੈਠਕ ਸੀ।ਸਥਾਨਕ ਵਿਧਾਇਕਾਂ ਅਤੇ ਮੰਤਰੀਆਂ ਨੇ ਵੀ ਇੱਥੇ ਆਉਣਾ ਸੀ।ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਇਨ੍ਹਾਂ ਦਾ ਵਿਰੋਧ ਕਰਾਂਗੇ ਅਤੇ ਕਿਸੇ ਵੀ ਕੀਮਤ ‘ਤੇ ਇਹ ਪ੍ਰੋਗਰਾਮ ਨਹੀਂ ਹੋਣ ਦਿਆਂਗੇ।ਬੀਜੇਪੀ ਦੀ ਜ਼ਿਲਾ ਪੱਧਰੀ ਬੈਠਕ ‘ਚ ਹਰਿਆਣਾ ਦੇ ਆਵਾਜਾਈ ਮਤਰੀ ਮੂਲਚੰਦ ਸ਼ਰਮਾ, ਸਿੱਖਿਆ ਮੰਤਰੀ ਕੰਵਰ ਲਾਲ ਗੁੱਜ਼ਰ, ਸਾਬਕਾ ਕੇਂਦਰੀ ਮੰਤਰੀ ਰਤਨਲਾਲ ਸਮੇਤ ਕਈ ਨੇਤਾ ਪਹੁੰਚ ਰਹੇ ਹਨ।ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਦੇ ਇਨ੍ਹਾਂ ਨੇਤਾਵਾਂ ਦੇ ਵਿਰੋਧ ‘ਚ ਪੁਲਿਸ ਬੈਰੀਕੇਡਿੰਗ ਤੋੜ ਦਿੱਤੀ।
ਦੂਜੇ ਪਾਸੇ, ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਤਿਆਰ ਹਾਂ ਜੇ ਭਾਰਤ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ। 22 ਤੋਂ ਸਾਡੇ ਕੋਲ ਦਿੱਲੀ ਜਾਣ ਦਾ ਪ੍ਰੋਗਰਾਮ ਹੋਵੇਗਾ। ਸੰਸਦ ਦਾ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਵੇਗਾ। 22 ਜੁਲਾਈ ਤੋਂ ਸਾਡੇ 200 ਲੋਕ ਸੰਸਦ ਦੇ ਨੇੜੇ ਹੋਣਗੇ। ਧਰਨੇ ਲਈ ਜਾਣਗੇ। ਮੈਂ ਇਹ ਨਹੀਂ ਕਿਹਾ ਸੀ ਕਿ ਅਸੀਂ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਯੂ ਐਨ (ਯੂ ਐਨ) ਕੋਲ ਜਾਵਾਂਗੇ।ਅਸੀਂ ਕਿਹਾ ਸੀ ਕਿ 26 ਜਨਵਰੀ ਦੀ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਜੇਕਰ ਏਜੰਸੀ ਇੱਥੇ ਜਾਂਚ ਨਹੀਂ ਹੋ ਰਹੀ ਤਾਂ ਕੀ ਸਾਨੂੰ ਸੰਯੁਕਤ ਰਾਸ਼ਟਰ ਵਿੱਚ ਜਾਣਾ ਚਾਹੀਦਾ ਹੈ? “
ਦੱਸਣਯੋਗ ਹੈ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਸਾਲ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਸੈਂਕੜੇ ਕਿਸਾਨ ਦਿੱਲੀ ਬਾਰਡਰ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ।ਪਰ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ।ਕਿਸਾਨਾਂ ਦਾ ਕਹਿਣਾ ਹੈ ਮੰਗਾਂ ਪੂਰੀਆਂ ਨਾ ਹੋਣ ਤੱਕ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।