ਪੰਜਾਬ ਵਿੱਚ ਜਾਰੀ ਬਿਜਲੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸੂਬੇ ਵਿੱਚ ਜਾਰੀ ਬਿਜਲੀ ਸੰਕਟ ਕਾਰਨ ਇੰਡਸਟਰੀ ਨੂੰ 11 ਜੁਲਾਈ ਤੱਕ ਬੰਦ ਕੀਤਾ ਗਿਆ ਸੀ, ਪਰ ਹੁਣ PSPCL ਵੱਲੋਂ ਇਸ ਪਾਬੰਦੀ ਨੂੰ 15 ਜੁਲਾਈ ਤੱਕ ਵਧ ਦਿੱਤਾ ਗਿਆ ਹੈ।
PSPCL ਅਨੁਸਾਰ ਸਾਰੇ ਜਨਰਲ ਇੰਡਸਟਰੀ ਖਪਤਕਾਰਾਂ ਜਿਨ੍ਹਾਂ ਨੁੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਮਿਲਦੀ ਹੈ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ ।
ਇਹ ਵੀ ਪੜ੍ਹੋ: ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਣਗੇ ਇੱਕ ਹਫਤੇ ਦੀ ਹੜਤਾਲ ‘ਤੇ, ਪੜ੍ਹੋ ਪੂਰੀ ਖਬਰ
ਇਸ ਦੌਰਾਨ PSPCL ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਰਾਜ ਦੇ ਉਦਯੋਗਿਕ ਖਪਤਕਾਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ(PSPCL) ਵੱਲੋਂ ਜੁਲਾਈ 2021 ਤੋਂ ਪ੍ਰਭਾਵਿਤ 1000 ਕੇ.ਵੀ.ਏ. ਤੱਕ ਦੇ ਠੇਕੇ ਦੀ ਮੰਗ ਨੂੰ ਮਨਜ਼ੂਰੀ ਦੇਣ ਵਾਲੇ ਜਨਰਲ ਸ਼੍ਰੇਣੀ ਦੇ ਐਲ.ਐੱਸ. ਉਪਭੋਗਤਾਵਾਂ ‘ਤੇ ਬਿਜਲੀ ਨਿਯਮਤ ਉਪਾਅ ਵਿੱਚ ਢਿੱਲ ਦਿੱਤੀ ਗਈ ਹੈ।
ਇਸ ਬਾਰੇ ਸੀਐਮਡੀ ਏ ਵੇਨੂ ਪ੍ਰਸਾਦ ਨੇ ਦੱਸਿਆ ਕਿ PSPCL ਨੇ 3.08 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ 11 ਜੁਲਾਈ 2021 ਲਈ 752 ਮੈਗਾਵਾਟ ਬਿਜਲੀ ਖਰੀਦਣ ਦਾ ਪ੍ਰਬੰਧ ਕੀਤਾ ਗਿਆ ਹੈ । ਸੀਐਮਡੀ ਨੇ ਦੱਸਿਆ ਕਿ ਖੇਤੀ ਸੈਕਟਰ ਨੂੰ ਤਕਰੀਬਨ 8 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।