ਰਾਜਧਾਨੀ ਵਿੱਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਅਨਲੌਕ-7 ਲਈ ਨਿਰਦੇਸ਼ ਜਾਰੀ ਕੀਤੇ ਹਨ । ਇਸ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਲਈ ਛੋਟ ਦਿੱਤੀ ਗਈ ਹੈ । ਸਰਕਾਰ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਲਈ DDMA ਦੀ ਆਗਿਆ ਨਹੀਂ ਲੈਣੀ ਪਵੇਗੀ ।
ਸਰਕਾਰ ਦੇ ਆਦੇਸ਼ ਅਨੁਸਾਰ ਅਨਲੌਕ-7 ਵਿੱਚ ਸਕੂਲ ਜਾਂ ਵਿਦਿਅਕ ਸੰਸਥਾਵਾਂ ਦੇ ਆਡੀਟੋਰੀਅਮ ਅਤੇ ਅਸੈਂਬਲੀ ਹਾਲਾਂ ਨੂੰ ਵਿਦਿਅਕ ਸਿਖਲਾਈ ਅਤੇ 50% ਸਮਰੱਥਾ ਵਾਲੀਆਂ ਮੀਟਿੰਗਾਂ ਲਈ ਖੋਲ੍ਹਿਆ ਜਾ ਸਕਦਾ ਹੈ । ਇਸ ਵਿੱਚ ਦਿੱਲੀ ਪੁਲਿਸ, ਫੌਜ ਦੀ ਸਿਖਲਾਈ ਜਾਂ ਕਿਸੇ ਵੀ ਸੰਸਥਾ ਦੀ ਹੁਨਰ ਸਿਖਲਾਈ, ਕਰਮਚਾਰੀਆਂ ਦੀ ਸਿਖਲਾਈ ਅਤੇ ਸਕੂਲ ਅਤੇ ਕਾਲਜ ਨਾਲ ਸਬੰਧਤ ਸਿਖਲਾਈ ਸ਼ਾਮਿਲ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਤੀਜੀ ਮਹਿਲਾ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਲਈ ਉਡਾਣ
ਇਸ ਹੁਕਮ ਦੇ ਬਾਅਦ ਹੁਣ ਅਕਾਦਮਿਕ ਇਕੱਠ ਦੀ ਆਗਿਆ ਦਿੱਤੀ ਗਈ ਹੈ, ਜਿਵੇਂ ਕਿ ਸਕੂਲ, ਕਾਲਜ, ਕੋਈ ਵੀ ਸਮਾਗਮ, ਭਾਸ਼ਣ ਜਾਂ ਕੋਈ ਹੋਰ ਅਕਾਦਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ ।
ਦਰਅਸਲ, ਕੋਰੋਨਾ ਮਹਾਂਮਾਰੀ ਵਿਚਾਲੇ ਦਿੱਲੀ ਸਰਕਾਰ ਨੇ ਅਨਲੌਕ-7 ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਕਿਸੇ ਵੀ ਕਿਸਮ ਦੀ ਸਿਖਲਾਈ ਦੀ ਆਗਿਆ ਦਿੱਤੀ ਗਈ ਹੈ। ਹੁਣ ਕਿਸੇ ਸਿਖਲਾਈ ਲਈ DDMA ਤੋਂ ਆਗਿਆ ਲੈਣ ਦੀ ਲੋੜ ਨਹੀਂ ਪਵੇਗੀ। ਦਿੱਲੀ ਵਿੱਚ ਪੁਲਿਸ, ਫੌਜ ਦੀ ਵਿਦਿਅਕ ਸਿਖਲਾਈ ਜਾਂ ਸਕੂਲ ਅਤੇ ਕਰਮਚਾਰੀਆਂ ਨਾਲ ਜੁੜੀ ਸਿਖਲਾਈ ਨੂੰ ਆਗਿਆ ਦਿੱਤੀ ਜਾਵੇਗੀ ।
ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਅਕਾਦਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ, ਪਰ ਸਾਰੇ ਸਥਾਨਾਂ ਤੇ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ । ਫਿਲਹਾਲ, ਦਿੱਲੀ ਦੇ ਸਕੂਲ ਅਤੇ ਕਾਲਜਾਂ ਦੇ ਨੇੜੇ ਸਿਨੇਮਾ ਹਾਲਾਂ, ਰਾਜਨੀਤਿਕ-ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ‘ਤੇ ਪਾਬੰਦੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਤੱਪਦੀ ਗਰਮੀ ਤੋਂ ਮਿਲੇਗੀ ਰਾਹਤ- ਅੱਜ ਤੋਂ ਤੇਜ਼ ਮੀਂਹ ਪੈਣ ਦੇ ਆਸਾਰ
ਗੌਰਤਲਬ ਹੈ ਕਿ ਦਿੱਲੀ ਆਫਤ ਅਥਾਰਟੀ ਨੇ ਹਾਲ ਹੀ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੀ ਰੋਕਥਾਮ ਲਈ ਲਾਕਡਾਊਨ ਲਗਾਉਣ ਨੂੰ ਲੈ ਕੇ ਇੱਕ ਨਵੀਂ ਯੋਜਨਾ ਜਾਰੀ ਕੀਤੀ ਹੈ । ਇਸ ਦੇ ਤਹਿਤ ਦਿੱਲੀ ਕਲਰ-ਪਲਾਨ ਲਾਗੂ ਕੀਤਾ ਗਿਆ ਹੈ। ਰਾਜਧਾਨੀ ਵਿੱਚ ਕੋਰੋਨਾ ਦੀ ਲਾਗ ਦੀ ਸਥਿਤੀ, ਸੰਕਰਮਿਤ ਮਾਮਲਿਆਂ ਦੀ ਗਿਣਤੀ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ, ਡੀਡੀਐਮਏ ਨੇ ਤਾਲਾਬੰਦੀ ਦਾ ਐਲਾਨ ਕਰਨ ਦੀ ਯੋਜਨਾ ਬਣਾਈ ਹੈ। ਦਿੱਲੀ ਵਿਚ ਹੁਣ ਪੀਲੇ, ਅੰਬਰ, ਸੰਤਰੀ ਅਤੇ ਰੈੱਡ ਅਲਰਟ ਦੇ ਅਨੁਸਾਰ ਲਾਕਡਾਉਨ ਲਗਾਉਣ ਦਾ ਫੈਸਲਾ ਕੀਤਾ ਜਾਵੇਗਾ।